Tuesday, July 2, 2024
spot_img
spot_img
spot_img

ਜਲੰਧਰ ਵਿੱਚ 17 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਂ ਦੀ ਸਾੜੀ ਨੂੰ ਹੀ ਬਣਾਇਆ ਮੌਤ ਦਾ ਫੰਦਾ

ਯੈੱਸ ਪੰਜਾਬ
ਜਲੰਧਰ, 30 ਜੂਨ, 2024

ਜਲੰਧਰ ਵਿੱਚ ਇੱਕ 17 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਉਸਨੇ ਆਪਣੀ ਮਾਂ ਦੀ ਸਾੜੀ ਨੂੰ ਹੀ ਫੰਦਾ ਬਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਉਸਨੇ ਇਹ ਕਦਮ ਮਾਪਿਆਂ ਵੱਲੋਂ ਪਬ-ਜੀ ਖ਼ੇਡਣ ਤੋਂ ਰੋਕਣ ਕਰਕੇ ਚੁੱਕਿਆ ਹੈ ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਕਦਮ ਬਿਮਾਰੀ ਦੀ ਪਰੇਸ਼ਾਨੀ ਕਰਕੇ ਚੁੱਕਿਆ।

ਪਤਾ ਲੱਗਾ ਹੈ ਕਿ ਇੱਕ ਸਾਲ ਪਹਿਲਾਂ ਉਸਨੂੰ ਪੇਟ ਦੀ ਕੋਈ ਬਿਮਾਰੀ ਹੋਈ ਸੀ ਪਰ ਉਸਦਾ ਅਪਰੇਸ਼ਨ ਕਰਵਾਏ ਜਾਣ ਤੋਂ ਬਾਅਦ ਵੀ ਪੇਟ ਵਿੱਚ ਦਰਦ ਰਹਿੰਦੀ ਸੀ ਜੋ ਸਹਿਣ ਕਰਨੀ ਔਖ਼ੀ ਹੋ ਰਹੀ ਸੀ। ਇਸੇ ਚੱਕਰ ਵਿੱਚ ਉਸਦੀ ਪੜ੍ਹਾਈ ਦਾ ਵੀ ਇੱਕ ਸਾਲ ਬਰਬਾਦ ਹੋ ਗਿਆ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਇਸ ਨੌਜਵਾਨ ਨੇ ਜ਼ਿੰਦਗੀ ਖ਼ਤਮ ਕਰਨ ਦਾ ਖ਼ਤਰਨਾਕ ਫ਼ੈਸਲਾ ਲੈ ਲਿਆ।

- Advertisment -

ਅਹਿਮ ਖ਼ਬਰਾਂ