ਯੈੱਸ ਪੰਜਾਬ
ਸੈਕਰਾਮੈਂਟੋ, 10 ਅਗਸਤ, 2022 (ਹੁਸਨ ਲੜੋਆ ਬੰਗਾ)
ਉੱਤਰੀ ਕੈਲੀਫੋਰਨੀਆ ਇਕ ਕੈਂਪ ਪਾਰਟੀ ਤੋਂ ਬਾਅਦ 16 ਸਾਲਾ ਲੜਕੀ ਕੀਲੀ ਰੋਡਨੀ ਲਾਪਤਾ ਹੋ ਗਈ ਹੈ ਜਿਸ ਨੂੰ ਲੈ ਕੇ ਉਸ ਦਾ ਪਰਿਵਾਰ ਤੇ ਦੋਸਤ ਚਿੰਤਤ ਹਨ। ਪਲੇਸਰ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਕੀਲੀ ਨੂੰ ਆਖਰੀ ਵਾਰ ਸ਼ਨੀਵਾਰ ਨੂੰ ਅੱਧੀ ਰਾਤ ਤੋਂ ਬਾਅਦ 12.30 ਵਜੇ ਵੇਖਿਆ ਗਿਆ। ਦਫਤਰ ਦੇ ਬੁਲਾਰੇ ਐਂਜਲਾ ਮੁਸਲਮ ਨੇ ਕਿਹਾ ਹੈ ਕਿ ਕੀਲੀ ਦੀ ਕਾਰ ਵੀ ਨਹੀਂ ਮਿਲੀ ਹੈ।
ਉਸ ਨੂੰ ਅਗਵਾ ਕਰ ਲਏ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਇਸ ਨਜਰੀਏ ਤੋਂ ਵੀ ਜਾਂਚ ਕਰ ਰਹੀ ਹੈ। ਕੀਲੀ ਬਾਰੇ ਕੋਈ ਵੀ ਸੂਹ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਲਾਪਤਾ ਹੋਣ ਤੋਂ ਬਾਅਦ ਹੀ ਕੀਲੀ ਦਾ ਫੋਨ ਬੰਦ ਹੈ। ਮੁਸਲਮ ਅਨੁਸਾਰ ਪਾਰਟੀ ਵਿਚ 200 ਤੋਂ ਵਧ ਨਬਾਲਗ ਸ਼ਾਮਿਲ ਸਨ ਤੇ ਜਿਸ ਖੇਤਰ ਵਿਚ ਪਾਰਟੀ ਸੀ ਉਹ ਜੰਗਲੀ ਇਲਾਕਾ ਹੈ। ਉਨਾਂ ਨੇ ਪਾਰਟੀ ਵਿਚ ਸ਼ਾਮਿਲ ਨੌਜਵਾਨਾਂ ਨੂੰ ਕੀਲੀ ਦੀ ਭਾਲ ਲਈ ਅੱਗੇ ਆਉਣ ਲਈ ਕਿਹਾ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ