Monday, August 2, 2021
DSGMC 728

400 August

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Sohna Markfed

Innocent Admission

138 ਕਰੋੜ ਦੀ ਲਾਗਤ ਵਾਲਾ ਬੱਸੀ ਪਠਾਣਾ ਮੈਗਾ ਡੇਅਰੀ ਪ੍ਰਾਜੈਕਟ ਅਗਸਤ ਵਿੱਚ ਹੋਵੇਗਾ ਸ਼ੁਰੂ: ਸੁਖਜਿੰਦਰ ਸਿੰਘ ਰੰਧਾਵਾ

ਯੈੱਸ ਪੰਜਾਬ
ਚੰਡੀਗੜ੍ਹ, 16 ਜੂਨ, 2021 –
ਮਿਲਕਫੈਡ ਵੱਲੋਂ ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਵਿੱਚ ਜਿੱਥੇ ਦੁੱਧ ਉਤਪਾਦਕਾਂ ਦੀ ਬਾਂਹ ਫੜੀ ਉਥੇ ਸੂਬੇ ਵਿੱਚ ਖਪਤਕਾਰਾਂ ਦੀ ਸਹੂਲਤ ਲਈ ਮਾਰਕੀਟ ਵਿਚ ਨਵੇਂ ਉਤਪਾਦਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਬੱਸੀ ਪਠਾਣਾ ਵਿਖੇ 138 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਮੈਗਾ ਡੇਅਰੀ ਪ੍ਰਾਜੈਕਟ ਮੁਕੰਮਲ ਹੋਣ ਦੇ ਅੰਤਿਮ ਪੜਾਅ ਉਤੇ ਹੈ ਅਤੇ ਇਹ ਇਸੇ ਸਾਲ ਅਗਸਤ ਮਹੀਨੇ ਸ਼ੁਰੂ ਹੋ ਜਾਵੇਗਾ ਜਿਸ ਨਾਲ ਸੂਬੇ ਵਿੱਚ ਦੁੱਧ ਉਤਪਾਦਨ ਦੇ ਸਹਾਇਕ ਧੰਦੇ ਨਾਲ ਜੁੜੇ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਅਤੇ ਸੂਬਾ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ।

ਇਹ ਗੱਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਮਿਲਕਫੈਡ ਦੇ ਕੰਮਕਾਜ ਦੀ ਵਿਸਥਾਰ ਵਿੱਚ ਕੀਤੀ ਸਮੀਖਿਆ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

ਦੁੱਧ ਉਤਪਾਦਕਾਂ ਦੀ ਸਹੂਲਤ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੰਦੇ ਦੇ ਇਸ ਦੌਰ ਵਿੱਚ ਵੀ ਮਿਲਕਫੈਡ ਵੱਲੋਂ ਮਿਲਕ ਪਲਾਟਾਂ ਦੇ ਆਧੁਨੀਕਰਨ ਅਤੇ ਇਹਨਾਂ ਦੀ ਸਮਰੱਥਾ ਵਧਾਉਣ ਲਈ 254 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਡੇਅਰੀਆਂ ਵਿਖੇ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਜਿੱਥੇ ਲੋਕਾਂ ਨੂੰ ਮਿਆਰੀ ਤੇ ਵਾਜਬ ਕੀਮਤਾਂ ਉਤੇ ਉਤਪਾਦ ਮਿਲਦੇ ਹਨ ਉਥੇ ਕਿਸਾਨੀ ਨੂੰ ਵੱਡਾ ਫਾਇਦਾ ਹੁੰਦਾ ਹੈ।

ਇਸ ਮੌਕੇ ਸ. ਰੰਧਾਵਾ ਨੇ ਵੇਰਕਾ ਡੇਅਰੀ ਵ੍ਹਾਈਟਨਰ ਦੇ 5 ਗ੍ਰਾਮ, 10 ਗ੍ਰਾਮ ਅਤੇ 20 ਗ੍ਰਾਮ ਪੈਕੇਟ ਵੀ ਲਾਂਚ ਕੀਤੇ ਗਏ। ਮਿਲਕਫੈਡ ਵਲੋਂ ਇਹ ਸਾਰੀਆਂ ਪੈਕਿੰਗਾਂ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕੀਟ ਵਿੱਚ ਉਤਾਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਸੇਵਾ ਹਿੱਤ ਜਲੰਧਰ ਮਿਲਕ ਪਲਾਂਟ ਵਿੱਚ ਉਚ ਕੋਟੀ ਦੇ ਡੇਅਰੀ ਵ੍ਹਾਈਟਨਰ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਜਿੱਥੇ ਅਤਿ ਆਧੁਨਿਕ ਮਸ਼ੀਨਰੀ ਦੇ ਨਾਲ ਪੰਜਾਬ ਦੇ ਪੌਸ਼ਟਿਕ ਅਤੇ ਸ਼ੁੱਧ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ।

ਵੇਰਕਾ ਡੇਅਰੀ ਵ੍ਹਾਈਟਨਰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਅਸਾਨ ਵਰਤੋਂ ਘਰਾਂ, ਹੋਟਲਾਂ ਅਤੇ ਯਾਤਰੂਆਂ ਨੂੰ ਬਹੁਤ ਸਹੂਲਤ ਦੇਵੇਗੀ। ਵੇਰਕਾ ਡੇਅਰੀ ਵ੍ਹਾਈਟਨਰ ਦੀ ਵਰਤੋਂ ਕਿਸੇ ਵੀ ਥਾਂ ਚਾਹ, ਕਾਫੀ, ਦੁੱਧ ਬਣਾਉਣ ਲਈ ਸਿਰਫ ਪਾਣੀ ਮਿਲਾ ਕੇ ਕੀਤੀ ਜਾ ਸਕਦੀ ਹੈ। ਇਕ ਕਿਲੋ ਵੇਰਕਾ ਡੇਅਰੀ ਵ੍ਹਾਈਟਨਰ ਤੋਂ 10 ਕਿਲੋ ਤਰਲ ਦੁੱਧ ਬਣਾਇਆ ਜਾ ਸਕਦਾ ਹੈ।

ਵੇਰਕਾ ਡੇਅਰੀ ਵ੍ਹਾਈਟਨਰ ਵਿੱਚ 20 ਫੀਸਦੀ ਫੈਟ, 18 ਫੀਸਦੀ ਖੰਡ ਅਤੇ 22 ਫੀਸਦੀ ਪ੍ਰੋਟੀਨ ਹੈ । ਇਸਦੇ 5 ਗ੍ਰਾਮ ਸੈਚੇ ਦੀ ਕੀਮਤ 2 ਰੁਪਏ, 10 ਗ੍ਰਾਮ ਦੀ ਕੀਮਤ 4 ਰੁਪਏ ਅਤੇ 20 ਗ੍ਰਾਮ ਦੀ ਕੀਮਤ 8 ਰੁਪਏ ਰੱਖੀ ਗਈ ਹੈ ਜੋ ਕਿ ਆਪਣੇ ਬਾਕੀਆਂ ਨਾਲੋਂ ਬਹੁਤ ਕਿਫਾਇਤੀ ਹੈ।

ਵੇਰਕਾ ਡੇਅਰੀ ਵ੍ਹਾਈਟਨਰ ਦੀ ਖਾਸ ਵਿਸ਼ੇਸਤਾ ਇਸ ਦੀ ਉਚ ਘੁਲਣਸ਼ੀਲਤਾ ਹੈ ਜੋ ਕਿ ਚਾਹ, ਦੁੱਧ, ਸੇਕ ਆਦਿ ਪੀਣ ਵਾਲੇ ਪਦਾਰਥ ਨੂੰ ਸੰਘਣਾ ਅਤੇ ਗਾੜਾ ਬਣਾਉਦਾ ਹੈ ਅਤੇ ਪੀਣ ਵਾਲੇ ਪਦਾਰਥਾਂ ਨੂੰ ਦੁੱਧ ਦਾ ਅਸਲੀ ਸਵਾਦ ਅਤੇ ਖੁਸ਼ਬੂ ਦਿੰਦਾ ਹੈ।

ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਡੇਅਰੀ ਵ੍ਹਾਈਟਨਰ 200 ਗ੍ਰਾਮ, 500 ਗ੍ਰਾਮ, 1 ਕਿਲੋ ਅਤੇ 7.50 ਕਿਲੋ ਦੀ ਵਿਕਰੀ ਦੀ ਸਫਲਤਾ ਨੂੰ ਵੇਖਦੇ ਹੋਏ ਅਤੇ ਗ੍ਰਾਹਕਾਂ ਵੱਲੋ 5 ਗ੍ਰਾਮ, 10 ਗ੍ਰਾਮ ਅਤੇ 20 ਗ੍ਰਾਮ ਪੈਕਿੰਗ ਦੀ ਮੰਗ ਨੂੰ ਧਿਆਨ ਵਿੱਖ ਰੱਖਦੇ ਹੋਏ ਮਿਲਕਫੈਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਵੇਰਕਾ ਨੇ ਪ੍ਰਸਿੱਧ ਹਲਦੀ ਦੁੱਧ ਅਤੇ ਪੀਉ ਦੀਆਂ ਹੋਰ ਕਿਸਮਾਂ ਜਿਵੇ ਕਿ ਇਲਾਇਚੀ, ਬਦਾਮ, ਸਟਰਾਅਬੈਰੀ ਅਤੇ ਬਟਰ-ਸਕਾਚ ਆਦਿ ਨੂੰ ਪੀਪੀ ਬੋਤਲਾਂ ਦੀ ਸਹੂਲਤ ਮੰਦ ਪੈਕਿੰਗ ਵਿੱਚ ਲਾਂਚ ਕੀਤਾ ਗਿਆ ਹੈ ਤਾਂ ਜੋ ਬੋਤਲ ਟੁੱਟਣ ਦਾ ਖਤਰਾ ਨਾ ਰਹੇ।

ਅਜੋਕੇ ਸਮਂੇ ਵਿੱਚ ਖਪਤਕਾਰਾਂ ਦੇ ਸਿਹਤਮੰਦ ਖੁਰਾਕ ਵੱਲ ਵੱਧਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵੇਰਕਾ ਨੇ ਹਾਲ ਵਿੱਚ ਹੀ ਅਸਲੀ ਫਰੂਟ ਵਾਲੀਆਂ ਸਟਰਾਅਬੈਰੀ, ਪਿੰਕ ਅਮਰੂਦ, ਲੀਚੀ ਅਤੇ ਮੈਂਗੋ ਆਈਸ ਕਰੀਮ ਲਾਂਚ ਕੀਤੀ। ਇਹ ਸਾਰੇ ਵੇਰਕਾ ਉਤਪਾਦ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ਤੇ ਉਪਲਬੱਧ ਹਨ।

ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਅੱਗੇ ਦੱਸਿਆ ਕਿ ਮਿਲਕਫੈਡ ਦੇ ਸਾਰੇ ਮਿਲਕ ਪਲਾਟਾਂ ਦਾ ਆਧੁਿਨੀਕਰਨ ਕਰਕੇ ਮਿਲਕ ਉਤਪਾਦਾਂ ਦੀ ਗੁਣਵੱਤਾ ਵਧਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਸਰਵੋਤਮ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣਗੀਆਂ।

ਉਨ੍ਹਾਂ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਕਿ ਮਿਲਕਫੈਡ ਹੋਰ ਨਵੇਂ ਦੁੱਧ ਉਤਪਾਦ ਲਾਂਚ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਮਿਲਕਫੈਡ ਵੱਲੋਂ ਆਪਣੀ ਤਕਨੀਕੀ ਸਮਰੱਥਾ ਵਧਾਉਣ ਲਈ ਲੋੜੀਦੇ ਉਪਰਾਲੇ ਕੀਤੇ ਜਾ ਰਹੇ ਹਨ।

ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਹਿਕਾਰਤਾ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਐਮ.ਡੀ. ਸ੍ਰੀ ਸੰਘਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਸੰਕਟਕਾਲੀਨ ਸਮੇਂ ਵਿੱਚ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ, ਉਸ ਵੇਲੇ ਵੀ ਮਿਲਕਫੈਡ ਪੰਜਾਬ ਨੇ ਦੁੱਧ ਉਤਪਾਦਕਾਂ ਦੀ ਸੇਵਾ ਹਿੱਤ ਸਾਲ 2020-21 ਵਿੱਚ ਪਿਛਲੇ ਸਾਲ (2019-20) ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ। ਇਸ ਔਖੇ ਦੌਰ ਵਿਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਰੇਟ ਬਰਕਰਾਰ ਰੱਖਣ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 30 ਜੁਲਾਈ, 2021 - ਅਮਰੀਕਾ ਵਿਚ ਭਾਰਤੀ ਸਫੀਰ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿੱਲੀ ਕਮੇਟੀ ਦੇ ਖ਼ਾਤੇ ਅਦਾਲਤ ’ਚ ਹੋਣਗੇ ਪੇਸ਼? – ਗੁਰੂ ਹਰਕ੍ਰਿਮਸ਼ਨ ਪਬਲਿਕ ਸਕੂਲਾਂ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਦਾ ਰੁਖ਼ ਸਖ਼ਤ

ਯੈੱਸ ਪੰਜਾਬ ਨਵੀਂ ਦਿੱਲੀ, 30 ਜੁਲਾਈ, 2021 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਨੂੰ ਛੇਵੇਂ ‘ਤੇ ਸਤਵੇਂ ਤਨਖਾਹ ਆਯੋਗ ਦੇ ਮੁਤਾਬਿਕ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 30 ਜੁਲਾਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਿਆਂ ਲਈ 74 ਗ੍ਰੰਥੀ ਸਿੰਘ ਨਿਯੁਕਤ, ਬੀਬੀ ਜਗੀਰ ਕੌਰ ਨੇ ਨਵ-ਨਿਯੁਕਤ ਗ੍ਰੰਥੀ ਸਿੰਘਾਂ ਨੂੰ ਦਿੱਤੇ ਨਿਯੁਕਤੀ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 30 ਜੁਲਾਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਗ੍ਰੰਥੀ ਸਿੰਘਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿੱਖਾਂ ਨੇ ਹਮੇਸ਼ਾ ਸੰਕਟ ਵੇਲੇ ਮਨੁੱਖਤਾ ਦੀ ਅੱਗੇ ਆ ਕੇ ਮਦਦ ਕੀਤੀ : ਆਸਟਰੇਲੀਆਈ ਹਾਈ ਕਮਿਸ਼ਨਰ

ਯੈੱਸ ਪੰਜਾਬ ਨਵੀਂ ਦਿੱਲੀ, 29 ਜੁਲਾਈ, 2021 - ਜਦੋਂ ਵੀ ਦੁਨੀਆਂ ਸੰਕਟ ਵਿਚ ਹੁੰਦੀ ਹੈ, ਉਦੋਂ ਸਿੱਖ ਭਾਈਚਾਰਾ ਸਹੀ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦਾ ਹੈ। ਇਹ ਪ੍ਰਗਟਾਵਾ ਭਾਰਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮੋਦੀ ਸਰਕਾਰ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖ਼ਿਆ ਯਕੀਨੀ ਬਣਾਉਣ ਲਈ ਦਖ਼ਲ ਦੇਵੇ: ਸ਼੍ਰੋਮਣੀ ਕਮੇਟੀ

ਯੈੱਸ ਪੰਜਾਬ ਅੰਮ੍ਰਿਤਸਰ, 29 ਜੁਲਾਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ। ਸ਼੍ਰੋਮਣੀ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਤਨਾਮ ਸਿੰਘ ਮਾਣਕ ਦੀ ਨਵੀਂ ਗਜ਼ਲ ਨੂੰ ਗਾਇਕ ਸੁਨੀਲ ਡੋਗਰਾ ਨੇ ਦਿੱਤੀ ਆਵਾਜ਼, ਰਿਲੀਜ਼ ਦੇ ਕੁੱਝ ਦਿਨਾਂ ਅੰਦਰ ਹੀ ਮਿਲਿਆ ਭਰਵਾਂ ਹੁੰਗਾਰਾ

ਯੈੱਸ ਪੰਜਾਬ ਜਲੰਧਰ, 27 ਜੁਲਾਈ, 2021 - ਕੋਰੋਨਾ ਮਹਾਂਮਾਰੀ ਕਾਰਨ ਮੌਤ ਦੇ ਮੂੰਹ 'ਚ ਜਾ ਪਈਆਂ ਕੀਮਤੀ ਜ਼ਿੰਦਗੀਆਂ ਦੇ ਦਰਦ ਅਤੇ ਪਿੱਛੇ ਰਹਿ ਗਏ ਪਰਿਵਾਰਕ ਮੈਂਬਰਾਂ ਦੇ ਮਨ ਦੀ ਪੀੜਾਂ ਤੋਂ ਲੈ ਕੇ ਪ੍ਰਵਾਸੀ ਮਜ਼ਦੂਰਾਂ ਦੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਹੌਬੀ ਧਾਲੀਵਾਲ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਬਾਲੀਵੁੱਡ ‘ਚ

ਯੈੱਸ ਪੰਜਾਬ ਜਲੰਧਰ, 19 ਜੁਲਾਈ, 2021: ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਸਥਾਪਤ ਕਰਨ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਨੀ ਕਾਹਲੋਂ ਦਾ ਨਵਾਂ ਗ਼ੀਤ ‘ਬੋਲੀ ਜਾਣ ਦੇ’ ਰਿਲੀਜ਼

ਯੈੱਸ ਪੰਜਾਬ ਚੰਡੀਗੜ, ਜੁਲਾਈ 17, 2021: ਸੰਨੀ ਕਾਹਲੋਂ ਨੇ ਹਮੇਸ਼ਾਂ ਕੋਸ਼ਿਸ਼ ਕੀਤੀ ਹੈ ਕਿ ਕੁਝ ਅਨੋਖਾ ਲੈ ਕੇ ਆਇਆ ਜਾਵੇ, ਖ਼ੂਬਸੂਰਤ ਜੱਟੀ ਅਤੇ ਗੁੱਜਰ ਵਰਗੇ ਹਿੱਟ ਗਾਣੇ ਦੇਣ ਤੋਂ ਬਾਅਦ, ਹੁਣ ਉਹ ਇਕ ਹੋਰ ਧਮਾਕੇਦਾਰ ਗਾਣੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਫ਼ਿਲਮ ‘ਫੁੱਫੜ ਜੀ’ ਵਿੱਚ ਜੱਸੀ ਗਿੱਲ ਨਾਲ ਨਜ਼ਰ ਆਵੇਗੀ ਸਿੱਧਿਕਾ ਸ਼ਰਮਾ

ਯੈੱਸ ਪੰਜਾਬ ਜਲੰਧਰ, 6 ਜੁਲਾਈ, 2021: ਅਦਾਕਾਰਾ ਸਿੱਧਿਕਾ ਸ਼ਰਮਾ ਨਿਰਮਾਤਾ ਨਿਰਦੇਸ਼ਕ ਪੰਕਜ ਬਤਰਾ ਦੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਵਿੱਚ ਗਾਇਕ ਅਦਾਕਾਰ ਜੱਸੀ ਗਿੱਲ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਜਿਸ ਵਿੱਚ ਗੁਰਨਾਮ ਭੁੱਲਰ ਅਤੇ ਬੀਨੂੰ ਢਿੱਲੋਂ ਦੇ ਵੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ...
- Advertisement -spot_img

ਸੋਸ਼ਲ ਮੀਡੀਆ

20,370FansLike
50,679FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼