ਯੈੱਸ ਪੰਜਾਬ
ਰੂਪਨਗਰ, 24 ਮਈ, 2022 –
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਕੈਕਿੰਗ, ਕੈਨੋਇੰਗ ਕੋਚਿੰਗ ਸੈਂਟਰ ਕਟਲੀ ਵਿਖੇ ਟਰੇਨਿੰਗ ਲੈ ਰਹੇ ਖਿਡਾਰੀਆਂ ਵਿੱਚੋ 22 ਖਿਡਾਰੀਆਂ ਲੜਕੇ – ਲੜਕੀਆਂ ਨੇ 10 ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿੱਪ ਜੋ ਭੋਪਾਲ ਵਿਖੇ 16 ਮਈ ਤੋਂ 18 ਮਈ ਤੱਕ ਸਬ-ਜੂਨੀਅਰ ਅਤੇ 19 ਮਈ ਤੋਂ 22 ਮਈ ਤੱਕ ਜੂਨੀਅਰ ਅਤੇ ਸੀਨੀਅਰ ਲੜਕੇ –ਲੜਕੀਆਂ ਨੇ ਭਾਗ ਲਿਆ।
ਜਿਸ ਵਿੱਚ ਖੇਡ ਸੈਂਟਰ ਦੇ ਮਨਿੰਦਰ ਸਿੰਘ ਨੇ ਇੱਕ ਗੋਲਡ , ਇੱਕ ਸਿਲਵਰ ਅਤੇ ਦੋ ਬਰਾਉਨਜ ਮੈਡਲ , ਜੁਗਰਾਜ ਸਿੰਘ ਨੇ ਇੱਕ ਸਿਲਵਰ ਅਤੇ ਤਿੰਨ ਬਰਾਉਨਜ ਮੈਡਲ ਜਗਦੀਸ਼ ਸਿੰਘ ਅਤੇ ਮਨਸਿਮਰਨ ਸਿੰਘ ਨੇ ਇੱਕ –ਇੱਕ ਬਰਾਉਨਜ ਮੈਡਲ ਜਿੱਤੇ।
ਨਵਪ੍ਰੀਤ ਕੌਰ ਨੇ ਇੱਕ ਗੋਲਡ , ਦੋ ਸਿਲਵਰ ਅਤੇ ਦੋ ਬਰਾਉਂਜ ਮੈਡਲ , ਜਸਵਿੰਦਰ ਕੌਰ ਨੇ ਇੱਕ ਗੋਲਡ , ਇੱਕ ਸਿਲਵਰ , ਦੋ ਬਰਾਉਨਜ , ਅਤੇ ਸੰਦੀਪ ਕੌਰ ਨੇ ਇੱਕ ਗੋਲਡ , ਇੱਕ ਬਰਾਉਨਜ ਮੈਡਲ ਜਿੱਤ ਕੇ ਜ਼ਿਲ੍ਹਾ ਰੂਪਨਗਰ ਅਤੇ ਪੰਜਾਬ ਰਾਜ ਦਾ ਦੇਸ਼ ਭਰ ਵਿੱਚ ਨਾਮ ਰੋਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ 16 ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਸਮੂਹ ਸਟਾਫ ਵੱਲੋਂ ਖਿਡਾਰੀਆਂ ਅਤੇ ਸ਼੍ਰੀ ਜਗਜੀਵਨ ਸਿੰਘ ਕੈਕਿੰਗ, ਕੈਨੋਇਗ ਕੋਚ ਨੂੰ ਵਧਾਈ ਦਿੱਤੀ ਗਈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ