Tuesday, April 23, 2024

ਵਾਹਿਗੁਰੂ

spot_img
spot_img

ਫ਼ਤਹਿ ਬਾਜਵਾ ਦਾ ਜਾਖ਼ੜ, ਤ੍ਰਿਪਤ ਬਾਜਵਾ, ਸਰਕਾਰੀਆ ’ਤੇ ਵੱਡਾ ਹਮਲਾ: ਆਪਣੇ ਪੁੱਤ, ਭਤੀਜਿਆਂ ਦੇ ਚੇਅਰਮੈਨੀਆਂ ਤੋਂ ਅਸਤੀਫ਼ੇ ਦਿਵਾਉ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 24 ਜੂਨ, 2021:
ਪੰਜਾਬ ਦੇ ਕਾਂਗਰਸ ਆਗੂ ਅਤੇ ਕਾਦੀਆਂ ਤੋਂ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਨੇ ਆਪਣੇ ਬੇਟੇ ਨੂੰ ਪੰਜਾਬ ਕੈਬਨਿਟ ਵੱਲੋਂ ਦਿੱਤੀ ਗਈ ਪੁਲਿਸ ਇੰਸਪੈਕਟਰ ਦੀ ਨੌਕਰੀ ਸਵੀਕਾਰ ਨਾ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਅਤੇ ਪੰਜਾਬ ਦੇ ਦੋ ਮੰਤਰੀਆਂ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸ: ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਇਨ੍ਹਾਂ ਆਗੂਆਂ ਨੇ ਮੇਰੇ ਬੇਟੇ ਅਰਜੁਨ ਬਾਜਵਾ ਦੀ ਨੌਕਰੀ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਮੇਰਾ ਵਿਰੋਧ ਕੀਤਾ ਹੈ, ਸਗੋਂ ਇਨ੍ਹਾਂ ਦੇ ਵਿਰੋਧ ਦਾ ਅਸਲ ਨਿਸ਼ਾਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਇਸ ਦੇੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਧਾਨ ਸ: ਸੁਖ਼ਬੀਰ ਸਿੰਘ ਬਾਦਲ ’ਤੇ ਵੀ ਵੱਡਾ ਹੱਲਾ ਬੋਲਿਆ ਹੈ।

ਸ: ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਜਦ ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਨੇ ਇਹ ਨੌਕਰੀ ਤਿਆਗ ਕੇ ਇਕ ਲੀਕ ਖਿੱਚ ਦਿੱਤੀ ਹੈ ਤਾਂ ਸ੍ਰੀ ਜਾਖ਼ੜ, ਸ: ਤ੍ਰਿਪਤ ਬਾਜਵਾ ਅਤੇ ਸ: ਸਰਕਾਰੀਆ ਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਵਾਈਆਂ ਚੇਅਰਮੈਨੀਆਂ ਹਫ਼ਤੇ ਦੇ ਅੰਦਰ ਅੰਦਰ ਛੁਡਵਾਉਣ ਲਈ ਅਸਤੀਫ਼ੇ ਦਿਵਾਉਣ।

ਕਾਂਗਰਸ ਆਗੂ ਨੇ ਕਿਹਾ ਕਿ ਸ੍ਰੀ ਜਾਖ਼ੜ ਦਾ ਭਤੀਜਾ ਅਜੈ ਵੀਰ ਜਾਖ਼ੜ ਪੰਜਾਬ ਫ਼ਾਰਮਰਜ਼ ਕਮਿਸ਼ਨ ਦਾ ਚੇਅਰਮੈਨ ਹੈ। ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੇਟਾ ਰਵੀਨੰਦਨ ਸਿੰਘ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਅਤੇ ਸ: ਸੁੱਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਿੰਘ ਸਰਕਾਰੀਆ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੇਨ ਹੈ। ਉਨ੍ਹਾਂ ਕਿਹਾ ਕਿ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਾਂ5 ਵਾਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਹੇ ਠਾਕੁਰ ਬਲਰਾਜ ਸਿੰਘ ਜਿਹੇ ਵਰਕਰ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਬੇਟੇ ਨੂੰ ਚੇਅਰਮੈਨ ਬਣਵਾਇਆ।

ਉਨ੍ਹਾਂ ਨੇ ਇੰਨ੍ਹਾਂ ਤਿੰਨਾਂ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਇਹ ਵੇਖ਼ਣਾ ਹੋਵੇਗਾ ਕਿ ਅਰਜੁਨ ਬਾਜਵਾ ਦੀ ਨੌਕਰੀ ਦਾ ਵਿਰੋਧ ਕਰਨ ਵਾਲੇ ਆਪਣੇ ਪਰਿਵਾਰਾਂ ਦੇ ਚੇਅਰਮੈਨਾਂ ਤੋਂ ਵੀ ਅਸਤੀਫ਼ੇ ਦਿਵਾਉਂਦੇ ਹਨ ਜਾਂ ਨਹੀਂ। ਉਨ੍ਹਾਂਮੰਗ ਕੀਤੀ ਕਿ ਇਹ ਸਾਰੇ ਚੇਅਰਮੈਨਾਂ ਦੇ ਅਸਤੀਫ਼ੇ ਹਫ਼ਤੇ ਦੇ ਅੰਦਰ ਅੰਦਰ ਦਿਵਾਏ ਜਾਣ।

ਉਨ੍ਹਾਂ ਹੋਰ ਕਾਂਗਰਸ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਵਿੱਚ ਘਸੀਟਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਉਕਤ ਤਿੰਨਾਂ ਆਗੂਆਂ ਦਾ ਨਾਂਅ ਇਸ ਕਰਕੇ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਅੰਦਰ ਆਪਣੀ ਗੱਲ ਰੱਖਣ ਦੀ ਬਜਾਏ ਖੁਲ੍ਹੇ ਆਮ ਜਨਤਕ ਤੌਰ ’ਤੇ ਅਰਜੁਨ ਬਾਜਵਾ ਦੀ ਨੌਕਰੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਵੇਖ਼ਿਆ ਜਾਵੇ ਤਾਂ ਜਿਨ੍ਹਾਂ ਲੋਕਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਆਪ ਹੀ ਆਪਣੇ ਬੇਟਿਆਂ, ਭਤੀਜਿਆਂ ਲਈ ਚੇਅਰਮੈਨੀਆਂ ਨਹੀਂ ਸਨ ਲੈਣੀਆਂ ਚਾਹੀਦੀਆਂ।

ਉਨ੍ਹਾਂ ਸ੍ਰੀ ਜਾਖ਼ੜ ਬਾਰੇ ਗੱਲ ਕਰਦਿਆਂ ਕਿਹਾ ਕਿ ਸ੍ਰੀ ਜਾਖ਼ੜ ਨੇ ਪਹਿਲਾਂ ਤਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਅਰਜੁਨ ਬਾਜਵਾ ਦੀ ਨੌਕਰੀ ਦੇ ਖਿਲਾਫ਼ ਚਿੱਠੀ ਦਿੱਤੀ, ਫ਼ਿਰ ਟੀ.ਵੀ. ’ਤੇ ਬੋਲਿਆ ਅਤੇ ਫ਼ਿਰ ਮੈਨੂੰ ਫ਼ੋਨ ਕੀਤਾ ਕਿ ਤੁਸੀਂ ਹੀ ਨਹੀਂ, ਤੁਹਾਡੇ ਬੇਟੇ ਅਰਜੁਨ ਬਾਜਵਾ ਨੇ ਵੀ ਗੁਰਦਾਸਪੁਰ ਹਲਕੇ ਦੀ ਪਾਰਲੀਮਾਨੀ ਚੋਣ ਦੌਰਾਨ ਮੇਰੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸ੍ਰੀ ਜਾਖ਼ੜ ਮੇਰਾ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰ ਰਹੇ ਸਨ ਅਤੇ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ।

ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਜਾਖ਼ੜ ਦੀ ਉਸ ਟਿੱਪਣੀ ਦਾ ਵੀ ਸਖ਼ਤ ਨੋਟਿਸ ਲਿਆ ਜਿਸ ਵਿੱਚ ਸ੍ਰੀ ਜਾਖ਼ੜ ਨੇ ਨੌਕਰੀਆਂ ਦੇਣ ਦੇ ਇਨ੍ਹਾਂ ਫ਼ੈਸਲਿਆਂ ’ਤੇ ਕਿੰਤੂ ਕਰਦਿਆਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਮਾੜੇ ਸਲਾਹਕਾਰ ਹੀ ਇਹ ਸਭ ਕਰਵਾ ਰਹੇ ਹਨ। ਸ: ਫ਼ਤਹਿਜੰਗ ਸਿੰਘ ਬਾਜਵਾ ਨੇ ਸ੍ਰੀ ਜਾਖ਼ੜ ਨੂੰ ਪੁੱਛਿਆ ਕਿ ਪਿਛਲੇ 4 ਸਾਲ ਵੀ ਤਾਂ ਇਹੀ ਸਲਾਹਕਾਰ ਸਨ, ਹੁਣ ਕਿਹੜਾ ਕੋਈ ਨਵਾਂ ਸਲਾਹਕਾਰ ਆਇਆ ਹੈ?

ਉਨ੍ਹਾਂ ਵਿਸ਼ੇਸ਼ ਤੌਰ ’ਤੇ ਸ੍ਰੀ ਜਾਖ਼ੜ ਅਤੇ ‘ਮਾਝਾ ਐਕਸਪ੍ਰੈਸ’ ਦਾ ਨਾਂਅ ਲੈਂਦਿਆਂ ਕਿਹਾ ਕਿ ਸਰਕਾਰ ਬਣਨ ਤੋਂ ਹੁਣ ਤਕ ਮੁੱਖ ਮੰਤਰੀ ਦੇ ਨੇੜੇ ਰਹਿ ਕੇ ਮਲਾਈਆਂ ਖ਼ਾਣ ਵਾਲੇ ਇਹ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿੱਚ ਨਿੱਤਰ ਆਏ ਹਨ। ਉਨ੍ਰਾਂ ਕਿਹਾ ਕਿ ਉਨ੍ਹਾਂ ਨੂੰ ਇਹ ਅਫ਼ਸੋਸ ਜ਼ਰੂਰ ਰਹੇਗਾ ਕਿ ਵਿਰੋਧੀਆਂ ਨੇ ਤਾਂ ਕਰਨੀ ਹੀ ਹੁੰਦੀ ਹੈ, ਆਪਣਿਆਂ ਨੇ ਵੀ ਘਟੀਆ ਰਾਜਨੀਤੀ ਕੀਤੀ।

ਕਾਂਗਰਸ ਆਗੂ ਨੇ ਆਪਣੇ ਸਾਥੀ ਆਗੂਆਂ ਨੂੰ ਕਿਹਾ ਕਿ ਉਹ ਰਾਜਨੀਤੀ ਨੂੰ ਇੰਨੇ ਗੰਦੇ ਅਤੇ ਨੀਂਵੇਂ ਪੱਧਰ ’ਤੇ ਨਾ ਲਿਜਾਣ ਕਿ ਲੋਕ ਥੂ ਥੂ ਕਰਨ ਨੂੰ ਮਜਬੂਰ ਹੋ ਜਾਣ।

ਸ: ਬਾਜਵਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਨੌਕਰੀਆਂ ਦਾ ਵਿਰੋਧ ਕਰਕੇ ਸ: ਸਤਨਾਮ ਸਿੰਘ ਬਾਜਵਾ ਅਤੇ ਸ੍ਰੀ ਜੋਗਿੰਦਰ ਪਾਲ ਪਾਂਡੇ ਦੀ ਸ਼ਹਾਦਤ ਦੀ ਬੇਕਦਰੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਹੀ ਵਿਰੋਧੀ ਪਾਰਟੀਆਂ ਨੇ ਇਸ ਫ਼ੈਸਲੇ ਦੀ ਵਿਰੋਧਤਾ ਸ਼ੁਰੂ ਕੀਤੀ ਸੀ, ਉਵੇਂ ਹੀ ਉਨ੍ਹਾਂ ਨੇ ਅਤੇ ਅਰਜੁਨ ਬਾਜਵਾ ਨੇ ਇਹ ਫ਼ੈਸਲਾ ਕਰਕੇ ਮੁੱਖ ਮੰਤਰੀ ਨੂੰ ਆਖ਼ ਦਿੱਤਾ ਸੀ ਕਿ ਉਹ ਇਹ ਨੌਕਰੀ ਨਹੀਂ ਲੈਣਗੇ।

ਸ: ਸੁਖ਼ਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਬੋਲਦਿਆਂ ਸ: ਬਾਜਵਾ ਨੇ ਕਿਹਾ ਕਿ ਸ: ਸੁਖ਼ਬੀਰ ਸਿੰਘ ਬਾਦਲ ਪਰਿਵਾਰਵਾਦ ਦੇ ਮੁੱਦੇ ’ਤੇ ਸ਼ਰਮਨਾਕ ਟਵੀਟ ਕਰਨ ਲੱਗਿਆਂ ਸ਼ਾਇਦ ਇਹ ਭੁੱਲ ਗਏ ਕਿ ਉਹ ਆਪ ਹੀ ਪਰਿਵਾਰਵਾਦ ਦੀ ਉਪਜ ਹਨ। ਉਨ੍ਹਾਂ ਦੇ ਪਿਤਾ ਮੁੱਖ ਮੰਤਰੀ, ਉਹ ਆਪ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੇ ਭਾਈ ਸ: ਬਿਕਰਮ ਸਿੰਘ ਮਜੀਠੀਆ ਅਤੇ ਸ: ਬਾਦਲ ਦੇ ਜੀਜਾ ਸ:ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੰਤਰੀ ਰਹੇ। ਇਹ ਪਰਿਵਾਰਵਾਦ ਨਹੀਂ ਤਾਂ ਹੋਰ ਕੀ ਹੈ?

ਉਨ੍ਹਾਂ ਆਖ਼ਿਆ ਕਿ ਜਿਸ ਵੇਲੇ ਸ: ਸਤਨਾਮ ਸਿੰਘ ਬਾਜਵਾ ਅਤੇ ਸ੍ਰੀ ਜੋਗਿੰਦਰ ਪਾਲ ਪਾਂਡੇ ਜਿਹੇ ਆਗੂ ਪੰਜਾਬ ਬਚਾਉਣ ਲਈ ਸ਼ਹਾਦਤਾਂ ਦੇ ਰਹੇ ਸਨ, ਉਸ ਵੇਲੇ ਸ:ਸੁਖ਼ਬੀਰ ਸਿੰਘ ਬਾਦਲ ਵਿਦੇਸ਼ ਵਿੱਚ ਅਤੇ ਸ:ਪ੍ਰਕਾਸ਼ ਸਿੰਘ ਬਾਦਲ ਆਪਣੇ ਯੂ.ਪੀ. ਸਥਿਤ ਫ਼ਾਰਮ ਹਾਊਸ ਵਿੱਚ ਬੈਠੇ ਸਨ।

ਸ: ਬਾਜਵਾ ਨੇ ਕਿਹਾ ਕਿ ਬਾਜਵਾ ਪਰਿਵਾਰ ਆਪਣੀ ਇੱਜ਼ਤ ਅਤੇ ਪਾਰਟੀ ਨੂੰ ਪਹਿਲਾਂ ਰੱਖਦਾ ਹੈ ਅਤੇ ਇਸੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਕਿਸੇ ਨੂੰ ਬਾਜਵਾ ਪਰਿਵਾਰ ’ਤੇ ਉਂਗਲ ਚੁੱਕਣ ਦਾ ਮੌਕਾ ਨਾ ਮਿਲੇ।

ਜ਼ਿਕਰਯੋਗ ਹੈ ਕਿ ਅਰਜੁਨ ਬਾਜਵਾ ਵੱਲੋਂ ਨੌਕਰੀ ਨਾ ਲੈਣ ਦੇ ਫ਼ੈਸਲੇ ਤੋਂ ਬਾਅਦ ਵੀ ਅਜੇ ਸ੍ਰੀ ਰਾਕੇਸ਼ ਪਾਂਡੇ ਜਾਂ ਉਨ੍ਹਾਂ ਦੇ ਬੇਟੇ ਭੀਸ਼ਮ ਪਾਂਡੇ ਦਾ ਕੋਈ ਫ਼ੈਸਲਾ ਸਾਹਮਣੇ ਨਹੀਂ ਆਇਆ ਹੈ।

ਮੈਂ ਤਾਂ ‘ਹੀਰੋ’ ਸੀ, ਮੈਨੂੰ ਇਨ੍ਹਾਂ ‘ਵਿਲੇਨ’ ਬਣਾ ਦਿੱਤਾ: ਅਰਜੁਨ ਬਾਜਵਾ ਨੇ ਕਿਹਾ ਮੇਰੇ ਦਾਦੇ ਦੀ ਸ਼ਹਾਦਤ ’ਤੇ ਹੋਈ ਨੀਂਵੇਂ ਪੱਧਰ ਦੀ ਰਾਜਨੀਤੀ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,190FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...