- Advertisement -
ਅੱਜ-ਨਾਮਾ
ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ,
ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ।
ਪੰਜਾਂ ਰਾਜਾਂ ਦੇ ਲੋਕਾਂ ਹਨ ਵੋਟ ਪਾਉਣੇ,
ਆਗੂ ਆਏ ਫਿਰ ਵਿੱਚ ਮੈਦਾਨ ਮੀਆਂ।
ਸੁੱਟਦੇ ਚਿੱਕੜ ਦੇ ਬੁੱਕ ਨੇ ਦੂਜਿਆਂ `ਤੇ,
ਤੀਰਾਂ ਵਾਂਗ ਪਏ ਛੱਡਣ ਬਿਆਨ ਮੀਆਂ।
ਚੱਲੇ ਲੋਕਾਂ ਨੂੰ ਉਹ ਹਨ ਅਕਲ ਵੰਡਣ,
ਖੁਦ ਨੂੰ ਆਪ ਨਾ ਕੱਖ ਗਿਆਨ ਮੀਆਂ।
ਤਾਮਿਲ ਨਾਡੂ ਜਾਂ ਪੱਛਮ ਬੰਗਾਲ ਹੋਵੇ,
ਕੇਰਲਾ ਹੋਵੇ ਜਾਂ ਭਲਾ ਆਸਾਮ ਮੀਆਂ।
ਪਾਂਡੀਚਰੀ ਦਾ ਨਿੱਕਾ ਹੈ ਰਾਜ ਬੇਸ਼ੱਕ,
ਕੂੜ ਪ੍ਰਚਾਰ ਹੀ ਚੱਲਣਾ ਆਮ ਮੀਆਂ।
-ਤੀਸ ਮਾਰ ਖਾਂ
ਫਰਵਰੀ 27, 2021
- Advertisement -