ਅੱਜ-ਨਾਮਾ
ਹਿਲਜੁਲ ਸ਼ਹਿਰਾਂ ਦੇ ਵਿੱਚ ਆ ਸ਼ੁਰੂ ਹੋਈ,
ਅਗਲੀ ਚੋਣ ਦਾ ਚੱਕਰ ਪਿਆ ਚੱਲ ਬੇਲੀ।
ਲੜਨੀ ਜਿਨ੍ਹਾਂ ਵੀ ਚੋਣ ਸਰਗਰਮ ਹੋ ਗਏ,
ਲੱਗੇ ਉਹ ਜਾਣ ਆ ਵੋਟਰ ਦੇ ਵੱਲ ਬੇਲੀ।
ਖਾਣ-ਪੀਣ ਦੀ ਝਾਕ ਜਿਹੀ ਜਿਹੜਿਆਂ ਨੂੰ,
ਸਿਆਸੀ ਪੱਖ ਲਿਆ ਉਨ੍ਹਾਂ ਨੇ ਮੱਲ ਬੇਲੀ।
ਦਾਅਵਾ ਜਿੱਤਣ ਦਾ ਜ਼ੋਰ ਨਾਲ ਹੋਣ ਲੱਗਾ,
ਤਿਲਕਣ ਦੇਂਦਾ ਨਹੀਂ ਕੋਈ ਹੈ ਗੱਲ ਬੇਲੀ।
ਨਹੀਂ ਤਰੀਕ ਲਈ ਅਜੇ ਐਲਾਨ ਆਇਆ,
ਜਿਸ ਦਿਨ ਜਾਵਣਾ ਪਾਉਣ ਆ ਵੋਟ ਬੇਲੀ।
ਚੋਣ ਕਮਿਸ਼ਨ ਦੀ ਅਜੇ ਕੋਈ ਰੋਕ ਨਹੀਉਂ,
ਲੱਗੇ ਈ ਬੋਰੀਆਂ ਤੋਂ ਨਿਕਲਣ ਨੋਟ ਬੇਲੀ।
ਤੀਸ ਮਾਰ ਖਾਂ
8 ਦਸੰਬਰ, 2024
ਇਹ ਵੀ ਪੜ੍ਹੋ: ਆਪੇ ਕਿਸਾਨਾਂ ਨੂੰ ਕਿਹਾ ਸਰਕਾਰ ਪਹਿਲਾਂ, ਚਾਹੋ ਦਿੱਲੀ ਵੱਲ ਆਉਣਾ ਤੇ ਆਉ ਬੇਲੀ