- Advertisement -
ਅੱਜ-ਨਾਮਾ
(ਅੱਜ 22 ਜਨਵਰੀ ਨੂੰ 20 ਸਾਲ ਪੂਰੇ ਕਰ ਗਿਆ
ਹੈ ਨਿੱਤ ਦਿਨ ਛਪਦਾ ਰਹਿਣ ਵਾਲਾ ਕਾਲਮ ‘ਅੱਜ-ਨਾਮਾ’)
ਹਾਸੇ-ਠੱਠੇ ਦੇ ਵਿੱਚ ਗਈ ਕਲਮ ਚੁੱਕੀ,
ਚੁੱਕੀ ਕਲਮ ਉਹ ਹੋਈ ਨਾ ਰੱਖ ਮੀਆਂ।
ਹੋਇਆ ਸ਼ੁਰੂ ਤੇ ਚੱਲ ਪਿਆ ਅੱਜ-ਨਾਮਾ,
ਲਿਖਤ ਬਾਕੀਆਂ ਤੋਂ ਨਿਕਲੀ ਵੱਖ ਮੀਆਂ।
ਕਿਹਾ ਕਿਸੇ ਨੇ ਏਸ ਨੂੰ ਬਹੁਤ ਵਧੀਆ,
ਕਿਹਾ ਕਿਸੇ ਨੇ ਵਿੱਚ ਨਹੀਂ ਕੱਖ ਮੀਆਂ।
ਏਧਰ-ਓਧਰ ਦੇ ਅੱਧ-ਵਿਚਕਾਰ ਤੁਰਦਾ,
ਕੋਸ਼ਿਸ਼ ਕਰਦਾ ਕਿ ਰਹਾਂ ਨਿਰਪੱਖ ਮੀਆਂ।
ਮੁੜ-ਮੁੜ ਵਰਕੇ ਕੈਲੰਡਰ ਦੇ ਕਈ ਬਦਲੇ,
ਨਾਗਾ-ਛੁੱਟੀ ਨਹੀਂ ਕਦੇ ਇਸ ਕਰੀ ਮੀਆਂ।
ਵੀਹਵਾਂ ਸਾਲ ਵੀ ਟੱਪ ਗਿਆ ਅੱਜ-ਨਾਮਾ,
ਹਾਜ਼ਰੀ ਅਜੇ ਜਾਂਦਾ ਇਹ ਤਾਂ ਭਰੀ ਮੀਆਂ।
ਹਾਜ਼ਰੀ ਜਾਂਦਾ ਤੇ ਜਾਊ ਇਹ ਭਰੀ ਮੀਆਂ…..।
-ਤੀਸ ਮਾਰ ਖਾਂ
22 ਜਨਵਰੀ, 2022 –
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -