- Advertisement -
ਅੱਜ-ਨਾਮਾ
ਹਾਲੇ ਸਾਲ ਰਹਿੰਦਾ ਅਗਲੀ ਚੋਣ ਦੇ ਲਈ,
ਅਗੇਤੇ ਬਾਹਲੇ ਅਵਾੜੇ ਆ ਆਉਣ ਲੱਗੇ।
ਟਿਕਟ-ਝਾਕ ਆ ਜਿਨ੍ਹਾਂ ਨੂੰ ਸਦਾ ਰਹਿੰਦੀ,
ਸੁਣਿਆ ਦਿੱਲੀ ਦੇ ਗੇੜੇ ਵੀ ਲਾਉਣ ਲੱਗੇ।
ਯਾਰ-ਮਿੱਤਰ ਕਈ ਦਿੱਲੀ ਨੂੰ ਨਾਲ ਜਾਂਦੇ,
ਮੁਫਤ ਦੇ ਮਾਲ ਦੀ ਐਸ਼ ਉਡਾਉਣ ਲੱਗੇ।
ਵੱਡਾ ਲੀਡਰ ਜਾਂ ਏਧਰ ਨੂੰ ਕੋਈ ਆਉਂਦਾ,
ਉਹਦਾ ਖਰਚ ਦਾ ਬਿੱਲ ਨਿਪਟਾਉਣ ਲੱਗੇ।
ਪੁੱਛਿਆ ਕਿਸੇ ਨੇ ਖਰਚ ਵੀ ਕਰਨ ਮਗਰੋਂ,
ਮਿਲੀ ਨਾ ਟਿਕਟ, ਕੀ ਕਰੋਗੇ ਫੇਰ ਮੀਆਂ।
ਆਗੂ ਆਖਦਾ, ਕਰਨ ਲਈ ਦਲ-ਬਦਲੀ,
ਵੇਖਿਉ ਤੁਸੀਂ, ਨਹੀਂ ਲਾਵਾਂਗੇ ਦੇਰ ਮੀਆਂ।
-ਤੀਸ ਮਾਰ ਖਾਂ
ਮਾਰਚ 26, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -