- Advertisement -
ਅੱਜ-ਨਾਮਾ
ਹਾਰ ਕੇ ਜਿੱਦਾਂ ਜੁਆਰੀਏ ਫਿਰਨ ਡਿੱਗਦੇ,
ਉਹੀਓ ਕਾਂਗਰਸ ਦੇ ਜਾਪਦੇ ਹਾਲ ਮੀਆਂ।
ਆਪਸ ਵਿੱਚ ਇਹ ਝਗੜਦੇ ਨਿੱਤ ਰਹਿੰਦੇ,
ਬੱਝਵਾਂ ਕੋਈ ਨਹੀਂ ਕਿਸੇ ਦੇ ਨਾਲ ਮੀਆਂ।
ਲੀਡਰਸ਼ਿਪ ਵੀ ਲੀਡਰ ਤੋਂ ਬਿਨਾਂ ਲੱਗਦੀ,
ਨਾ ਕੋਈ ਸੁਰ ਨਾ ਉਹਦੀ ਹੈ ਤਾਲ ਮੀਆਂ।
ਕੌਮੀ ਲੀਡਰ ਨੇ ਆਪਸ ਵਿੱਚ ਲੜੀ ਜਾਂਦੇ,
ਸਾਂਝਾ ਲੀਡਰ ਵੀ ਮਿਲੇ ਨਹੀਂ ਭਾਲ ਮੀਆਂ।
ਅਗਲੀ ਚੋਣ ਵੀ ਨੇੜੇ ਫਿਰ ਤੁਰੀ ਆਉਂਦੀ,
ਉਹਦਾ ਗੱਲੀਂ ਤਾਂ ਬਹੁਤ ਹੈ ਜ਼ਿਕਰ ਮੀਆਂ।
ਓਦਾਂ ਫਿਕਰ ਨਹੀਂ ਦਿੱਸੇ ਕੋਈ ਪਾਰਟੀ ਦਾ,
ਆਪੋ-ਆਪਣਾ ਦਿੱਸੇ ਪਿਆ ਫਿਕਰ ਮੀਆਂ।
-ਤੀਸ ਮਾਰ ਖਾਂ
ਮਈ 09, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -