- Advertisement -
ਅੱਜ-ਨਾਮਾ
ਹਾਕਮ ਕੱਲ੍ਹ ਦੇ ਤਾਅਨੇ ਪਏ ਦੇਈ ਜਾਸਣ,
ਮੌਜੂਦਾ ਸਰਕਾਰ ਨਹੀਂ ਚੱਲਦੀ ਠੀਕ ਬੇਲੀ।
ਗਾਰੰਟੀਆਂ ਲੋਕਾਂ ਦੇ ਨਾਲ ਜੋ ਕੀਤੀਆਂ ਸੀ,
ਆਈ ਉਸ ਅਮਲ ਦੀ ਨਹੀਂ ਤਰੀਕ ਬੇਲੀ।
ਹਾਕਮ ਚੋਣਾਂ ਲਈ ਗਏ ਗੁਜਰਾਤ ਸੁਣਿਆ,
ਵਾਪਸੀਆਂ ਕਰਨ ਦੀ ਬਹੁਤ ਉਡੀਕ ਬੇਲੀ।
ਆਈ ਹੋਈ ਸੁਣੀਂਦੀ ਜਨਤਾ ਵੀ ਤੰਗ ਕਾਫੀ,
ਉਸ ਦੀ ਫਿਜ਼ਾ ਵਿੱਚ ਗੂੰਜ ਰਹੀ ਚੀਕ ਬੇਲੀ।
ਮੋੜ ਕੇ ਕਿਹਾ ਫਿਰ ਆਪ ਦਿਆਂ ਲੀਡਰਾਂ ਨੇ,
ਹੋਇਆ ਸਾਡਾ ਨਹੀਂ ਅਜੇ ਇੱਕ ਸਾਲ ਬੇਲੀ।
ਦਹਾਕਿਆਂ ਬੱਧੀ ਜੋ ਤੁਸੀਂ ਸੀ ਰਾਜ ਕਰਿਆ,
ਵਿਗੜਿਆ ਉਹੋ ਨਹੀਂ ਸੁਧਰਦਾ ਤਾਲ ਬੇਲੀ।
-ਤੀਸ ਮਾਰ ਖਾਂ
ਨਵੰਬਰ 25, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -