ਯੈੱਸ ਪੰਜਾਬ
ਨਵਾਂਸ਼ਹਿਰ, 4 ਦਸੰਬਰ, 2021 –
ਨਵਾਂਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਲਕੇ ਦੇ ਵਿਧਾਇਕ ਅੰਗਦ ਸਿੰਘ ਨੇ ਨੌਜਵਾਨਾਂ ਲਈ ਪਿੰਡ ਅਮਰਗੜ, ਪੱਲੀ ਉੱਚੀ ਅਤੇ ਜੇਠੂ ਮਜ਼ਾਰਾ ਵਿੱਚ ਜਿਮ ਅਤੇ ਸਪੋਰਟਸ ਕਿੱਟਾਂ ਜਿਸ ਵਿੱਚ ਕ੍ਰਿਕੇਟ ਕਿੱਟ, ਵਾਲੀਵਾਲ ਕਿੱਟ ਅਤੇ ਫੁੱਟਬਾਲ ਕਿੱਟ (ਵਰਦੀਆਂ ਅਤੇ ਖੇਡ ਦੇ ਮੈਦਾਨ ਲਈ 2 ਨੈੱਟ ਸਮੇਤ) ਅਤੇ ਬੈਡਮਿੰਟਨ ਕਿੱਟਾਂ ਵੰਡੀਆਂ ।
ਅੰਗਦ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਸਿਹਤ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਜਿਲ੍ਹੇ ਨੂੰ ਹੋਰ ਉਚਾਈਆਂ ਤੱਕ ਲਿਜਾਇਆ ਜਾਵੇਗਾ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜਾਂਗੇ।ਇਸ ਸਮੇਂ ਵੰਡ ਸਮਾਰੋਹ ਵਿੱਚ ਸ਼ਾਮਿਲ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ।
ਪਿੰਡ ਅਮਰਗੜ ਵਿੱਚ ਸਮਾਗਮ ਦੌਰਾਨ ਉੱਥੋਂ ਦੇ ਸਰਪੰਚ ਰਣਜੀਤ ਸਿੰਘ,ਉੱਥੋ ਦੇ ਪੰਚ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸੰਤੋਖ ਸਿੰਘ, ਸੰਦੀਪ ਸਿੰਘ, ਰਾਮ ਲਾਲ, ਅਜਮੇਰ ਸਿੰਘ, ਗੁਰਮੁਖ ਸਿੰਘ ਅਤੇ ਕੁਲਦੀਪ ਸਿੰਘ ਭੋਲਾ ਜੀ ਹਾਜ਼ਰ ਸਨ।
ਪਿੰਡ ਪੱਲੀ ਉੱਚੀ ਦੇ ਵਿੱਚ ਸਰਬਜੀਤ ਕੌਰ ਸਰਪੰਚ, ਪੰਚ ਨਿਰਮਲ ਸਿੰਘ, ਬਲਵੀਰ ਕੌਰ, ਜਸਵਿੰਦਰ ਕੌਰ, ਸਤਨਾਮ ਸਿੰਘ, ਬਲਵੀਰ ਕੌਰ, ਗੁਰਚਰਨ ਸਿੰਘ, ਜਰਨੈਲ ਸਿੰਘ ਅਤੇ ਕਮਲਜੀਤ ਕਾਰਪੋਰੇਟ ਸੋਸਾਇਟੀ ਪ੍ਰਧਾਨ ਹਾਜਰ ਸਨ।
ਪਿੰਡ ਜੇਠੂ ਮਜ਼ਾਰਾ ਵਿੱਚ ਸਵਿਤਾ ਸਰਪੰਚ,ਉੱਥੋ ਦੇ ਪੰਚ ਜੋਗਿੰਦਰ ਪਾਲ, ਸ਼ਰਨਜੀਤ ਕੁਮਾਰ, ਨਛੱਤਰ ਪਾਲ, ਬਲਾਕ ਸੰੰਮਤੀ ਮੈਂਬਰ ਰਾਜਕੁਮਾਰ, ਜਗਤਾਰ ਸਿੰਘ, ਕਮਲਜੀਤ ਕੌਰ, ਮਾਸਟਰ ਸੁਰਜੀਤ ਪਾਲ, ਸਤਨਾਮ ਸਿੰਘ, ਚਰਨਜੀਤ ਕੁਮਾਰ, ਕੁਲਵਿੰਦਰ, ਸੰਦੀਪ, ਜਿਰਥ ਰਾਮ, ਜਿਤੇਂਦਰ ਰਾਮ ਅਤੇ ਪਰਮਜੀਤ ਚੋਂਕੀਦਾਰ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ