- Advertisement -
ਅੱਜ-ਨਾਮਾ
ਹਰ ਇੱਕ ਸੜਕ ਦੇ ਉੱਤੇ ਨੇ ਲੋਕ ਬੈਠੇ,
ਵਧਦਾ ਜਾਂਦਾ ਕਿਸਾਨਾਂ ਦਾ ਰੋਸ ਮਿੱਤਰ।
ਕਰਦੀ ਚੁਣੀ ਸਰਕਾਰ ਹੈ ਬਹੁਤ ਧੱਕਾ,
ਐਸੀ ਚੋਣ ਦਾ ਬੜਾ ਅਫਸੋਸ ਮਿੱਤਰ।
ਜਿਹੜੀ ਬਾਤ ਕਿਸਾਨ ਆ ਪਏ ਕਹਿੰਦੇ,
ਸੁਣੀ ਇਹ ਨਹੀਂ ਕਦੇ ਵੀ ਓਸ ਮਿੱਤਰ।
ਜਿਹੜੀ ਗੱਲ ਸਰਕਾਰ ਨੇ ਆਪ ਆਖੀ,
ਉਹਦੇ ਵਿੱਚ ਨਾ ਤੱਤ ਹੈ ਠੋਸ ਮਿੱਤਰ।
ਨੰਗਾ-ਚਿੱਟਾ ਹੀ ਧੱਕਾ ਹੈ ਹੋਈ ਜਾਂਦਾ,
ਜੀਣਾ ਦਿੱਤਾ ਈ ਕਰ ਹਰਾਮ ਮਿੱਤਰ।
ਅੱਧੇ-ਮੋਏ ਨੂੰ ਮਾਰਨ ਸਰਕਾਰ ਲੱਗੀ,
ਲੱਗੀ ਕਰਨ ਹੈ ਕਾਮ ਤਮਾਮ ਮਿੱਤਰ।
-ਤੀਸ ਮਾਰ ਖਾਂ
ਸਤੰਬਰ 22, 2020
ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -