- Advertisement -
ਅੱਜ-ਨਾਮਾ
ਹਰ ਇੱਕ ਗੱਲ ਵਿੱਚ ਹੋਵੇ ਪਈ ਰਾਜਨੀਤੀ,
ਕਰਦੀ ਮੁਲਕ ਦਾ ਬਹੁਤ ਇਹ ਘਾਣ ਬੇਲੀ।
ਤੋੜਿਆ ਜਾਂਦਾ ਈ ਨਿਯਮ ਨੂੰ ਸਾਫ ਬੇਸ਼ੱਕ,
ਮਗਰੋਂ ਬਣਨ ਉਹ ਸ਼ੋਹਦੇ ਅਣਜਾਣ ਬੇਲੀ।
ਪਕੜਿਆ ਜਾਂਦਾ ਤਾਂ ਕਈ ਥਾਂ ਫੋਨ ਕਰਨਾ,
ਢਾਣੀ ਆੜੀਆਂ ਦੀ ਪਹੁੰਚਦੀ ਆਣ ਬੇਲੀ।
ਆਪਣੇ ਬੰਦੇ ਦਾ ਮੰਨਦਾ ਨੁਕਸ ਕੋਈ ਨਹੀਂ,
ਕੱਢਦੇ ਸਿਰਫ ਨੇ ਅਫਸਰ ਦੀ ਕਾਣ ਬੇਲੀ।
ਸਕੂਲ, ਬੈਂਕ ਜਾਂ ਹੋਵੇ ਕੋਈ ਹੋਰ ਦਫਤਰ,
ਨਿਯਮ ਤੋੜਕ ਵਿਖਾਉਂਦੇ ਆ ਜੌਹਰ ਬੇਲੀ।
ਜਿਹੜੇ ਵਰਤ ਰਹੇ ਇਹੋ ਜਿਹੀ ਰਾਜਨੀਤੀ,
ਹਰ ਥਾਂ ਹੁੰਦਾ ਫਿਰ ਉਨ੍ਹਾਂ ਦਾ ਟੌਹਰ ਬੇਲੀ।
-ਤੀਸ ਮਾਰ ਖਾਂ
ਮਈ 24, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -