ਯੈੱਸ ਪੰਜਾਬ
ਪਟਿਆਲਾ, 7 ਮਈ,2021 –
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸ਼੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਨੂੰ ਇੰਜੀਨੀਅਰ-ਇਨ-ਚੀਫ਼ / ਪਦਾਰਥ ਪ੍ਰਬੰਧਨ ਵਜੋਂ ਤਰੱਕੀ ਦੇ ਕੇ ਇੱਕ ਹੋਰ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਸ਼੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਪੀਐਸਪੀਸੀਐਲ ਵਿੱਚ ਇੰਜੀਨੀਅਰ-ਇਨ-ਚੀਫ ਦਾ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਟੈਕਨੋਕਰੇਟ ਬਣ ਗਈ ।
ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਦੀ ਵਿਦਿਆਰਥੀ, ਸ਼੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਨੇ 1987 ਵਿਚ ਏਈ ਦੇ ਤੌਰ ਤੇ ਪੀਐਸਪੀਸੀਐਲ (ਪਹਿਲਾਂ ਪੀਐਸਈਬੀ) ਵਿਚ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ‘ਤੇ ਪਹੁੰਚ ਗਈ।
34 ਸਾਲਾਂ ਤੋਂ ਚੱਲ ਰਹੀ ਸੇਵਾ ਦੌਰਾਨ, ਓਹਨਾ ਨੇ ਕਈ ਮਹੱਤਵਪੂਰਨ ਕਾਰਜਾਂ ਤੇ ਕੰਮ ਕੀਤਾ ਜਿਸ ਵਿੱਚ ਟ੍ਰਾਂਸਮਿਸ਼ਨ ਡਿਜ਼ਾਈਨ, ਸਬ ਸਟੇਸ਼ਨ ਡਿਜ਼ਾਈਨ, ਹਾਈਡਲ ਡਿਜ਼ਾਈਨ, ਥਰਮਲ ਡਿਜ਼ਾਈਨ, ਜੀ.ਜੀ.ਐੱਸ.ਐੱਸ ਟੀ.ਪੀ., ਰੋਪੜ, ਆਈਪੀਸੀ, ਵਪਾਰਕ, ਐਮਐਮ ਸੰਗਠਨ. ਆਦਿ ਸ਼ਾਮਲ ਹਨ ।
ਇਕ ਸੰਦੇਸ਼ ਵਿਚ ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਾਨ ਨੇ ਕਿਹਾ ਕਿ ਉਹ ਪੀਐਸਪੀਸੀਐਲ ਦੀ ਸੇਵਾ ਕਰਦਿਆਂ, ਜੋ ਕਿ ਪੰਜਾਬ ਦੀ ਜੀਵਨ ਰੇਖਾ ਹੈ, ਅਤੇ ਰਾਜ ਦੀ ਤਰੱਕੀ ਵਿਚ ਬੁਨਿਆਦੀ ਭੂਮਿਕਾ ਵਿਚ ਯੋਗਦਾਨ ਪਾਉਣ ਵੇਲੇ ਮਾਣ ਮਹਿਸੂਸ ਕਰਦੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ