- Advertisement -
ਅੱਜ-ਨਾਮਾ
ਹਰਕਤ ਵਿੱਚ ਕਿਸਾਨ ਨੇ ਫੇਰ ਆ ਗਏ,
ਦਿੱਤਾ ਗੱਡੀਆਂ ਦਾ ਪਹੀਆ ਰੋਕ ਮੀਆਂ।
ਹੋਣਾ ਤੰਗ ਵੀ ਪਿਆ, ਪਰਵਾਹ ਕੋਈ ਨਾ,
ਹਰ ਥਾਂ ਕਰਦੇ ਸਹਿਯੋਗ ਨੇ ਲੋਕ ਮੀਆਂ।
ਨਾਅਰਾ ਜੋਸ਼ ਦੇ ਨਾਲ ਇਹ ਲਾਈ ਜਾਂਦੇ,
ਚੰਬੜੀ ਰਹਿਣ ਨਾ ਦੇਣੀ ਹੈ ਜੋਕ ਮੀਆਂ।
ਥਿੰਦੇ ਘੜੇ ਜਿਹੀ ਕੇਂਦਰ ਸਰਕਾਰ ਅੱਗੇ,
ਸਾਰੀ ਫੋਰਸ ਹੀ ਚੁੱਕੀ ਉਹ ਝੋਕ ਮੀਆਂ।
ਉਹਦਾ ਜਬਰ, ਕਿਸਾਨ ਦਾ ਸਬਰ ਅੱਗੇ,
ਮੱਥਾ ਦੋਵਾਂ ਦਾ ਗਿਆ ਜਦ ਲੱਗ ਮੀਆਂ।
ਚੱਲਦੀ ਜੰਗ ਨੂੰ ਸਾਲ ਤੋਂ ਵੱਧ ਹੋਇਆ,
ਚੁੱਕ ਚੁੱਕ ਅੱਡੀਆਂ ਵੇਖਦਾ ਜੱਗ ਮੀਆਂ।
-ਤੀਸ ਮਾਰ ਖਾਂ
ਅਕਤੂਬਰ 19, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -