- Advertisement -
ਅੱਜ-ਨਾਮਾ
ਸੱਭਿਅਕ ਲੋਕਾਂ ਦਾ ਦੇਸ਼ ਫਰਾਂਸ ਕਹਿੰਦੇ,
ਹੋ ਗਈ ਹਾਲਤ ਖਰਾਬ ਆ ਬੜੀ ਮੀਆਂ।
ਗੋਲੀਆਂ ਚੱਲਣ ਦੇ ਕਾਂਡ ਹਨ ਹੋਣ ਲੱਗੇ,
ਅੱਠ-ਨੌਂ ਸਾਲਾਂ ਤੋਂ ਚੱਲਦੀ ਲੜੀ ਮੀਆਂ।
ਘਰੋਂ ਵੀ ਨਿਕਲਦੇ ਲੋਕ ਆ ਡਰੀ ਜਾਂਦੇ,
ਹੋਣੀ ਰਸਤੇ ਵਿੱਚ ਹੋਵੇ ਨਾ ਖੜੀ ਮੀਆਂ।
ਟੋਲੇ ਵਧੀ ਜਾਣ ਦਿਨੋ-ਦਿਨ ਕਾਤਲਾਂ ਦੇ,
ਬੇਸ਼ੱਕ ਪੁਲਸ ਵੀ ਜਾਂਦੀ ਹੈ ਫੜੀ ਮੀਆਂ।
ਹੁੰਦਾ ਸਾਂਭ ਨਹੀਂ ਮੁਲਕ ਫਰਾਂਸ ਵਰਗਾ,
ਕਰਨੀ ਪਾਕਿ ਦੀ ਕਿਸੇ ਕੀ ਗੱਲ ਮੀਆਂ।
ਵਗਦਾ ਖੂਨ ਪਿਆ ਸਾਰੇ ਸੰਸਾਰ ਅੰਦਰ,
ਜਨਤਾ ਕਹਿਰ ਹੀ ਰਹੀ ਹੈ ਝੱਲ ਮੀਆਂ।
-ਤੀਸ ਮਾਰ ਖਾਂ
ਦਸੰਬਰ 27, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -