- Advertisement -
ਅੱਜ-ਨਾਮਾ
ਸੱਤਾ ਬਦਲੀ ਨੂੰ ਲੰਘ ਗਿਆ ਦਿਨ ਚੌਥਾ,
ਚਰਚਾ ਬਦਲੀਆਂ ਦੀ ਨਿਰੀ ਹੋਈ ਜਾਵੇ।
ਇਸ ਦਾ ਬਣੂੰ ਜੀ ਮੰਤਰੀ ਭਲਾ ਕਿਹੜਾ,
ਇਹ ਗੱਲ ਲੋਕਾਂ ਤੋਂ ਅਜੇ ਲੁਕੋਈ ਜਾਵੇ।
ਨੇਤਾ ਝਾਕ ਵਿੱਚ ਗੇੜੇ ਹੈ ਕੋਈ ਲਾਉਂਦਾ,
ਖੁੱਸੀ ਚੌਧਰ ਤਾਂ ਬੈਠਾ ਕੋਈ ਰੋਈ ਜਾਵੇ।
ਜਿਹੜੀ ਪਹਿਲੀ ਬਦਨਾਮੀ ਆ ਹੋ ਚੁੱਕੀ,
ਕਿਹੜੇ ਢੰਗਾਂ ਦੇ ਨਾਲ ਇਹ ਧੋਈ ਜਾਵੇ।
ਜਿਹੜੇ ਕੰਮਾਂ ਦੀ ਲੋਕਾਂ ਨੂੰ ਝਾਕ ਵੱਡੀ,
ਛੋਹੀ ਪੂਣੀ ਉਹ ਅਜੇ ਨਾ ਇੱਕ ਬੇਲੀ।
ਵਕਤ ਚੋਣਾਂ ਦਾ ਕੋਲ ਹੈ ਆਈ ਜਾਂਦਾ,
ਘੜੀ ਕਰੀ ਜਾਂਦੀ ਟਿੱਕ-ਟਿੱਕ ਬੇਲੀ।
-ਤੀਸ ਮਾਰ ਖਾਂ
ਸਤੰਬਰ 25, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -