Saturday, January 4, 2025
spot_img
spot_img
spot_img
spot_img

ਸੰਭਾਲਣਾ ਦੇਸ਼ ਟਰੰਪ ਨੇ ਜਨਵਰੀ ਵਿੱਚ, ਵਿਵਾਦਾਂ ਵਿੱਚ ਅਗੇਤੇ ਉਹ ਛਾਈ ਜਾਂਦਾ

ਅੱਜ-ਨਾਮਾ

ਸੰਭਾਲਣਾ ਦੇਸ਼ ਟਰੰਪ ਨੇ ਜਨਵਰੀ ਵਿੱਚ,
ਵਿਵਾਦਾਂ ਵਿੱਚ ਅਗੇਤੇ ਉਹ ਛਾਈ ਜਾਂਦਾ।

ਨਿਯੁਕਤੀ ਕਰੇ ਤਾਂ ਝੱਟ ਵਿਵਾਦ ਛਿੜਦਾ,
ਨਾਲ ਹੀ ਝੜੀ ਬਿਆਨਾਂ ਦੀ ਲਾਈ ਜਾਂਦਾ।

ਕਿਹੜੇ ਮੁਲਕ ਵੱਲ ਕਿੰਜ ਸੰਬੰਧ ਰਹਿਣੇ,
ਆਪਣੀ ਨੀਤੀ ਦੇ ਨਕਸ਼ ਦਿਖਾਈ ਜਾਂਦਾ।

ਕਿਸੇ ਨੂੰ ਅੱਖਾਂ ਵੀ ਬੁੱਢਾ ਦਿਖਾਈ ਜਾਂਦਾ,
ਕਿਧਰੇ ਚੂਰੀ ਵੀ ਮਿੱਠੀ ਤਾਂ ਪਾਈ ਜਾਂਦੀ।

ਬਾਇਡਨ ਬੋਲਦਾ ਸ਼ਬਦ ਸੀ ਬਹੁਤ ਥੋੜ੍ਹੇ,
ਅਸਲੋਂ ਈ ਬੋਲਦਾ ਰਿਹਾ ਸੀ ਘੱਟ ਬੇਲੀ।

ਸਾਲਾਂ ਚਹੁੰ ਵਿੱਚ ਜਿੰਨਾ ਵੀ ਬੋਲਿਆ ਸੀ,
ਛਿਮਾਹੀ ਅੰਦਰ ਟਰੰਪ ਜਾਊ ਕੱਟ ਬੇਲੀ।

ਤੀਸ ਮਾਰ ਖਾਂ
18 ਨਵੰਬਰ, 2024


ਇਹ ਵੀ ਪੜ੍ਹੋ: ਦਿੱਤਾ ਅੱਜ ਅਸਤੀਫਾ ਸੁਖਬੀਰ ਸਿੰਘ ਨੇ, ਮਸਲਾ ਚਰਚਾ ਲਈ ਜਾਪਦਾ ਬੜਾ ਬੇਲੀ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ