ਅੱਜ-ਨਾਮਾ
ਸੰਘ ਪਰਵਾਰੀਆਂ ਦਾ ਮੁਖੀਆ ਹੋਰ ਆਖੇ,
ਬੋਲ ਪਿਆ ਸੰਘ ਦਾ ਹੋਰ ਅਖਬਾਰ ਬੇਲੀ।
ਮੰਦਰ-ਮਸਜਿਦ ਦਾ ਰੌਲਾ ਪਿਆ ਜਿਹੜਾ,
ਪੈਂਦਾ ਪਿਆ ਸ਼ੋਰ ਆ ਵਿੱਚ ਸੰਸਾਰ ਬੇਲੀ।
ਮਗਰੋਂ ਸੰਘ ਦਾ ਦੂਜਾ ਅਖਬਾਰ ਮਿਲਿਆ,
ਖੜਕਦੀ ਉਹਦੀ ਤਾਂ ਹੋਰ ਸੀਤਾਰ ਬੇਲੀ।
ਭਾਗਵਤ ਕਹਿੰਦਾ ਕੁਝ ਹੋਰ ਵਿਚਾਰ ਜਾਪੇ,
ਬੋਲਦਾ ਬਹੁਤ ਪਿਆ ਹੋਰ ਪਰਵਾਰ ਬੇਲੀ।
ਪੈਰੋਕਾਰਾਂ ਲਈ ਅਕਲ ਨਹੀਂ ਰਾਹ ਦਿੰਦੀ,
ਕੌਣ ਆ ਗਲਤ ਜਾਂ ਕੌਣ ਆ ਠੀਕ ਬੇਲੀ।
ਇਹ ਵੀ ਹੁੰਦੀ ਆ ਕਈ ਵਾਰ ਰਾਜਨੀਤੀ,
ਜਿਹੜੀ ਪੁੱਜੇ ਨਹੀਂ ਕਿਤੇ ਵੀ ਤੀਕ ਬੇਲੀ।
-ਤੀਸ ਮਾਰ ਖਾਂ
January 2, 2025