Thursday, April 25, 2024

ਵਾਹਿਗੁਰੂ

spot_img
spot_img

‘ਸੰਗਰੇਜ਼ ਸਟੂਡੀਉ’ ਵੱਲੋਂ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਕਮਲੇ’ ਦਾ ਐਲਾਨ, ਜਿੰਮੀ ਸ਼ਰਮਾ ਅਤੇ ਜਾਨਵੀਰ ਕੌਰ ਨਿਭਾਉਣਗੇ ਮੁੱਖ ਕਿਰਦਾਰ

- Advertisement -

ਯੈੱਸ ਪੰਜਾਬ
1 ਜੂਨ, 2022 –
ਸੰਘਰੇਜ਼ਾ ਸਟੂਡੀਓ ਨੇ ਆਪਣੇ ਪਹਿਲੇ ਪ੍ਰੋਜੈਕਟ, ਜਿੰਮੀ ਸ਼ਰਮਾ ਅਤੇ ਜਾਨਵੀਰ ਕੌਰ ਸਟਾਰਰ ਪੰਜਾਬੀ ਫਿਲਮ ‘ਕਮਲੇ’ ਦਾ ਐਲਾਨ ਕੀਤਾ ਹੈ। ਫਿਲਮ ਦਾ ਨਿਰਮਾਣ ਰਾਜਬੀਰ ਸਿੰਘ ਗਿੱਲ, ਗੁਰਮੀਤ ਦਮਨ, ਸੋਨੂੰ ਕੁੰਤਲ ਅਤੇ ਸ਼ਿਖਾ ਸ਼ਰਮਾ ਨੇ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਸ਼ਿਵਮ ਸ਼ਰਮਾ ਦੁਆਰਾ ਕੀਤਾ ਗਿਆ ਹੈ ਜਿਸਦੇ ਗੀਤਾਂ ਨੂੰ ਸੁਰੀਲੀ ਧੁਨਾਂ ਕਮਲ ਖਾਨ, ਨਿੰਜਾ ਅਤੇ ਕੰਵਰ ਗਰੇਵਾਲ ਦੁਆਰਾ ਦਿੱਤੀਆਂ ਗਈਆਂ ਹਨ। ਸ਼ਾਨਦਾਰ ਸਟਾਰ ਕਾਸਟ ਵਿੱਚ ਨਿਰਮਲ ਰਿਸ਼ੀ, ਮਲਕੀਤ ਰੌਣੀ, ਸ਼ਵਿੰਦਰ ਮਾਹਲ, ਤਰਸੇਮ ਪਾਲ, ਪ੍ਰਕਾਸ਼ ਗਾਡੂ ਅਤੇ ਪਰਮਿੰਦਰ ਗਿੱਲ ਸ਼ਾਮਲ ਹਨ। ਫਿਲਮ ਦੀ ਕਹਾਣੀ ਵੀ.ਵੀ. ਸ਼ਰਮਾ ਦੁਆਰਾ ਖੂਬਸੂਰਤੀ ਨਾਲ ਲਿਖੀ ਗਈ ਹੈ।

ਕਹਾਣੀ ਤਿੰਨ ਮੁੰਡਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਡਰਾਮੇ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਮਰਜੀ ਨਾਲ ਵਿਆਹ ਕਰਨਾ ਚਾਹੁੰਦੇ ਹਨ। ਅਜਿਹਾ ਕਰਨ ਲਈ, ਉਹ ਇੱਕ ਬਜ਼ੁਰਗ ਜੋੜੇ ਦੇ ਘਰ ਵਿੱਚ ਇੱਕ ਵੱਡੀ ਚੋਰੀ ਨੂੰ ਅੰਜ਼ਾਮ ਦੇਣ ਦਾ ਫੈਸਲਾ ਕਰਦੇ ਹਨ। ਫਿਲਮ ਕਮਲੇ ਆਪਣੇ ਆਪ ਵਿੱਚ ਹੀ ਇੱਕ ਦਿਲਚਸਪ ਕਹਾਣੀ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

ਫਿਲਮ ਦੇ ਨਿਰਮਾਤਾ ਰਾਜਬੀਰ ਸਿੰਘ ਗਿੱਲ ਅਜਿਹੀ ਵੱਖਰੀ ਕਹਾਣੀ ਪੇਸ਼ ਕਰਨ ਲਈ ਬਹੁਤ ਖੁਸ਼ ਹਨ, “ਮੈਨੂੰ ਬਹੁਤ ਖੁਸ਼ੀ ਹੈ ਕਿ ਕਮਲੇ ਫਿਲਮ ਦਰਸ਼ਕਾਂ ਅੱਗੇ ਪੇਸ਼ ਕਰਨ ਲਈ ਤਿਆਰ ਹੈ। ਇਹ ਇੱਕ ਬਹੁਤ ਹੀ ਉੱਚ ਪੱਧਰ ਦਾ ਮਨੋਰੰਜਨ ਹੈ ਜਿਸਨੂੰ ਲੋਕ ਬੇਸ਼ਕ ਪਸੰਦ ਕਰਨਗੇ। ਮੈਨੂੰ ਖੁਸ਼ੀ ਹੈ ਕਿ ਸੰਘਰੇਜ਼ਾ ਸਟੂਡੀਓ ਸੰਪੂਰਨ ਤੌਰ ਤੇ ਸਿਨੇਮਾ ਸਕ੍ਰੀਨਾਂ ‘ਤੇ ਫਿਲਮ ਕਮਲੇ ਨੂੰ ਹਿੱਟ ਕਰਨ ਲਈ ਤਿਆਰ ਹੈ।

ਪੰਜਾਬੀ ਇੰਡਸਟਰੀ ਦੇ ਉੱਘੇ ਨਿਰਦੇਸ਼ਕ ਸ਼ਿਵਮ ਸ਼ਰਮਾ ਨੇ ਕਿਹਾ, “ਮੈਂ ਸੰਘਰੇਜ਼ਾ ਸਟੂਡੀਓ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਮੈਨੂੰ ਬੇਮਿਸਾਲ ਕਲਾਕਾਰ ਨਾਲ ਇਸ ਕਾਮੇਡੀ ਫਿਲਮ ਨੂੰ ਬਣਾਉਣ ਦਾ ਮੌਕਾ ਦਿੱਤਾ। ਨਿਰਮਲ ਰਿਸ਼ੀ, ਪ੍ਰਕਾਸ਼ ਗਾਡੂ ਅਤੇ ਸ਼ਵਿੰਦਰ ਮਾਹਲ ਵਰਗੇ ਕਲਾਕਾਰਾਂ ਨਾਲ ਕੰਮ ਕਰਕੇ ਮੈਨੂੰ ਇਹ ਭਰੋਸਾ ਮਿਲਿਆ ਹੈ ਕਿ ਫਿਲਮ ਕਮਲੇ ਬਾਕਸ-ਆਫਿਸ ਵਿੱਚ ਸੁਪਰਹਿੱਟ ਰਹੇਗੀ।”

ਪੰਜਾਬੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ, ਜਿੰਮੀ ਸ਼ਰਮਾ ਨੇ ਕਿਹਾ ਕਿ, ਫਿਲਮ ਕਮਲੇ ਨੂੰ ਜਲਦੀ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਲਈ ਉਤਸ਼ਾਹਿਤ ਹਨ, “ਮੈਂ ਪਹਿਲਾਂ ਵੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ। ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਪੰਜਾਬੀ ਸਿਨੇਮਾ ਦੇ ਮਾਹਿਰ ਹਸਤੀਆਂ ਦੁਆਰਾ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਹੈ ਅਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੈ ਅਤੇ ਸਿਨੇਮਾ ਦੇਖਣ ਵਾਲਿਆਂ ਦੇ ਸਕਾਰਾਤਮਕ ਹੁੰਗਾਰੇ ਦੀ ਉਡੀਕ ਕਰ ਰਿਹਾ ਹਾਂ।”

ਪੰਜਾਬੀ ਸਿਨੇਮਾ ਦੀ ਦਿਲ ਦੀ ਧੜਕਣ ਜਾਨਵੀਰ ਕੌਰ ਨੇ ਕਮਲੇ ਲਈ ਆਪਣਾ ਉਤਸ਼ਾਹ ਸਾਂਝਾ ਕੀਤਾ, “ਮੈਂ ਆਪਣੀ ਖੁਸ਼ੀ ਜਾਹਿਰ ਨਹੀਂ ਕਰ ਸਕਦੀ ਕਿਉਂਕਿ ਮੈਂ ਫਿਲਮ ਵਿੱਚ ਜਿੰਮੀ ਸ਼ਰਮਾ ਜੀ ਨਾਲ ਕੰਮ ਕਰ ਰਹੀ ਹਾਂ, ਜਿਵੇਂ ਹੀ ਮੈਂ ਫਿਲਮ ਦੀ ਕਹਾਣੀ ਸੁਣੀ, ਮੈਂ ਤੁਰੰਤ ਹਾਂ ਕਹਿ ਦਿੱਤੀ। ਫਿਲਮ ਵਿੱਚ ਕੰਮ ਕਰਨਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ ਅਤੇ ਮੈਂ ਫਿਲਮ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਰੋਮ-ਕਾਮ ਫਿਲਮ ਵਿੱਚ ਸਾਡੀ ਜੋੜੀ ਨੂੰ ਪਸੰਦ ਕਰਨਗੇ।”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,177FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...