- Advertisement -
ਯੈੱਸ ਪੰਜਾਬ
ਨਵੀਂ ਦਿੱਲੀ, 25 ਮਈ, 2022:
ਭਾਰਤੀ ਚੋਣ ਕਮਿਸ਼ਨ ਨੇ ਸੰਗਰੂਰ ਜ਼ਿਮਨੀ ਚੋਣ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੰਗਰੂਰ ਦੀ ਪਾਰਲੀਮਾਨੀ ਸੀਟ ਲਈ ਵੋਟਾਂ 23 ਜੂਨ ਨੂੂੰ ਪੈਣਗੀਆਂ ਅਤੇ ਨਤੀਜਾ 26 ਜੂਨ ਨੂੰ ਆਵੇਗਾ।
ਪ੍ਰੋਗਰਾਮ ਅਨੁਸਾਰ ਸੋਮਵਾਰ 30 ਮਈ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ 6 ਜੂਨ ਹੋਵੇਗਾ। ਸੱਤ ਜੂਨ ਨੂੰ ਕਾਗਜ਼ਾਂ ਦੀ ਜਾਂਚ ਹੋਵੇਗੀ ਅਤੇ 9 ਜੂਨ ਤਕ ਕਾਗਜ਼ ਵਾਪਸ ਲੈਣ ਦਾ ਸਮਾਂ ਹੋਵੇਗਾ।
ਵੋਟਾਂ ਵੀਰਵਾਰ, 23 ਜੂਨ ਨੂੰ ਪੈਣਗੀਆਂ। ਗਿਣਤੀ ਐਤਵਾਰ 26 ਜੂਨ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜਾ ਐਲਾਨ ਦਿੱਤਾ ਜਾਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -