- Advertisement -
ਅੱਜ-ਨਾਮਾ
ਸੰਕਟ ਬਣਨ ਪੰਜਾਬ ਵਿੱਚ ਨਵਾਂ ਲੱਗਾ,
ਹੋਣੇ ਥਰਮਲ ਹਨ ਸੁਣੀਂਦੇ ਬੰਦ ਬੇਲੀ।
ਰੇਲਾਂ ਬੰਦ ਤੇ ਪਹੁੰਚ ਨਹੀਂ ਰਿਹਾ ਕੋਲਾ,
ਟੁੱਟਦੀ ਪਈ ਸਪਲਾਈ ਦੀ ਤੰਦ ਬੇਲੀ।
ਚੀਜ਼-ਵਸਤ ਦੀ ਥੋੜ੍ਹ ਬਾਜ਼ਾਰ ਅੰਦਰ,
ਲੱਗੇ ਈ ਚਾੜ੍ਹਨ ਬਲੈਕੀਏ ਚੰਦ ਬੇਲੀ।
ਦੋਵਾਂ ਧਿਰਾਂ ਹੀ ਪਈ ਜਦ ਅੜੀ ਕੀਤੀ,
ਮਾਮਲੇ ਮੁੱਕਣ ਦੀ ਆਸ ਹੈ ਮੰਦ ਬੇਲੀ।
ਨਰਿੰਦਰ ਮੋਦੀ ਹੈ ਸਿਰੇ ਦਾ ਅੜੀ ਵਾਲਾ,
ਡਟ ਗਏ ਏਧਰ ਵੀ ਐਤਕੀਂ ਲੋਕ ਬੇਲੀ।
ਸੁਣਿਆ ਵਿੱਚੋਂ ਨੇ ਕਈ ਸਰਗਰਮ ਹੋਏ,
ਦਲਾਲੀ ਕਰਨ ਦੇ ਮਾਹਰ ਜੋ ਬੋਕ ਬੇਲੀ।
-ਤੀਸ ਮਾਰ ਖਾਂ
ਅਕਤੂਬਰ 10, 2020
ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -