ਯੈੱਸ ਪੰਜਾਬ
ਚੰਡੀਗੜ੍ਹ, 26 ਮਾਰਚ, 2025
Punjab ਰਾਜ ਵਿੱਚ ਧੁੰਦ ਦੇ ਮੌਸਮ ਦੌਰਾਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਉਕਤ ਪ੍ਰਗਟਾਵਾ Punjab ਦੇ ਕੈਬਨਿਟ ਮੰਤਰੀ ਸ. Harbhajan Singh ETO ਨੇ ਅੱਜ Punjab ਵਿਧਾਨ ਸਭਾ ਵਿੱਚ Patiala ਤੋਂ ਵਿਧਾਇਕ Ajitpal Singh Kohli ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲੋਕ ਨਿਰਮਾਣ ਵਿਭਾਗ ਅਧੀਨ 390 ਕਿਮੀ ਕੌਮੀ ਮਾਰਗਾਂ ਅਤੇ 1287 ਕਿ.ਮੀ ਰਾਜ ਸੜਕਾਂ (ਸਟੇਟ ਹਾਈਵੇ ਐਮ.ਡੀ.ਆਰ. ਓ.ਡੀ.ਆਰ) ਦੇ ਅਪਗਰੇਡੇਸ਼ਨ ਦੇ ਕੰਮ ਅਤੇ ਚਿੱਟੀ ਪੱਟੀ ਵੀ ਠੇਕੇਦਾਰਾਂ ਵਲੋਂ ਲਗਾਈ ਗਈ। ਚਿੱਟੀ ਪੱਟੀ ਦੀ ਸਾਂਭ ਸੰਭਾਲ ਵੀ ਘੱਟੋ-ਘੱਟ ਤਿੰਨ ਸਾਲ ਲਈ ਉਸੇ ਹੀ ਠੇਕੇਦਾਰ ਤੋਂ ਕਰਵਾਈ ਜਾ ਰਹੀ ਹੈ।
Ajitpal Singh Kohli ਦੇ ਸਪਲੀਮੈਂਟਰੀ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕਾਂ ਉੱਤੇ ਹਾਦਸਿਆਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਣ ਵਾਲੀਆਂ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ।