- Advertisement -
ਅੱਜ-ਨਾਮਾ
ਸੋਸ਼ਲ ਮੀਡੀਆ ਭਾਵੇਂ ਨਹੀਂ ਚੀਜ਼ ਮਾੜੀ,
ਕਰ`ਤੀ ਸ਼ੋਹਦਿਆਂ ਬੜੀ ਬਦਨਾਮ ਬੇਲੀ।
ਖਾਤਾ ਕਿਸੇ ਦਾ ਭੜੂਆ ਕੋਈ ਵਰਤ ਜਾਂਦਾ,
ਕਹਿੰਦੇ ਕੰਮ ਇਹ ਹੁੰਦਾ ਪਿਆ ਆਮ ਬੇਲੀ।
ਰੱਫੜ ਸੁਬਹਾ ਨੂੰ ਪਿਆ ਕੋਈ ਹੋਰ ਹੁੰਦਾ,
ਰੱਫੜ ਪਿਆ ਸੁਣਦਾ ਅਗਲਾ ਸ਼ਾਮ ਬੇਲੀ।
ਜੀਹਦਾ ਨਾਂਅ ਕੋਈ ਤੀਜਾ ਹੈ ਵਰਤ ਜਾਂਦਾ,
ਉਸ ਨੂੰ ਹੁੰਦਾ ਨਹੀਂ ਕੋਈ ਇਲਹਾਮ ਬੇਲੀ।
ਬਹੁਤੀ ਦਿੱਸਦੀ ਬਦਨਾਮੀ ਆ ਫੇਸਬੁਕ ਦੀ,
ਜਿਹੜੀ ਬਣ ਗਈ ਵਿਵਾਦਾਂ ਦੀ ਪੰਡ ਬੇਲੀ।
ਕਰ-ਕਰ ਝੂਠੇ ਐਲਾਨ ਕੁਝ ਚੈਰਿਟੀ ਲਈ,
ਉਗਰਾਹੁੰਦੇ ਠੱਗ ਵੀ ਕਈ ਹਨ ਫੰਡ ਬੇਲੀ।
-ਤੀਸ ਮਾਰ ਖਾਂ
ਜੁਲਾਈ 14, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/
- Advertisement -