- Advertisement -
ਅੱਜ-ਨਾਮਾ
ਸੋਚਣਾ ਜਨਤਾ ਦਾ ਭਲਾ ਸਰਕਾਰ ਰਹਿੰਦੀ,
ਭਲਾਈ ਸਿਰਫ ਆ ਸੇਠਾਂ ਦੀ ਹੋਈ ਜਾਂਦੀ।
ਮੁੜ ਮੁੜ ਖੇਡ ਵੀ ਬਾਹਰ ਹੈ ਆਈ ਜਾਂਦੀ,
ਅੰਕੜਿਆਂ ਓਹਲੇ ਨਾ ਕਦੇ ਲੁਕੋਈ ਜਾਂਦੀ।
ਵੱਡਿਆਂ ਸੇਠਾਂ ਦੀ ਲੱਗੀ ਪਈ ਧਾੜ ਸਾਰੀ,
ਦੌਲਤ ਸਾਰੀ ਆ ਰਾਤ-ਦਿਨ ਢੋਈ ਜਾਂਦੀ।
ਹੁੰਦੀ ਜਿੰਨੀ ਤਰੱਕੀ ਆ ਦਾਅਵਿਆਂ ਵਿੱਚ,
ਛਾਨਣੀ ਵਾਂਗ ਹੀ ਰਾਹਾਂ ਵਿੱਚ ਚੋਈ ਜਾਂਦੀ।
ਆਦਮੀ ਆਮ ਦਾ ਹੋਇਆ ਹੈ ਜੀਣ ਔਖਾ,
ਹਰ ਇੱਕ ਵਸਤ ਦੇ ਭਾਅ ਨੇ ਚੜ੍ਹੇ ਮੀਆਂ।
ਹਾਕਮ ਬਦਲਦੇ, ਨਾਅਰੇ ਨੇ ਬਦਲ ਜਾਂਦੇ,
ਆਦਮੀ ਆਮ ਫਿਰ ਖੜਾ ਈ ਰੜੇ ਮੀਆਂ।
-ਤੀਸ ਮਾਰ ਖਾਂ
ਜਨਵਰੀ 17, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -