- Advertisement -
ਅੱਜ-ਨਾਮਾ
ਸੁੰਦਰ ਸ਼ਾਮ ਦੀ ਸ਼ਾਮ ਨਹੀਂ ਰਹੀ ਸੁੰਦਰ,
ਫਸੀ ਪਈ ਭਾਜਪਾ ਸੁਣੀਂਦੀ ਨਾਲ ਮੀਆਂ।
ਪਿੱਛੋਂ ਚੋਣਾਂ ਦੇ ਆਇਆ ਸੀ ਭਾਜਪਾ `ਚ,
ਜਿੱਧਰ ਬੱਝੀ ਸੀ ਜਾਪ ਰਹੀ ਪਾਲ ਮੀਆਂ।
ਛਕਿਆ ਮਾਲ ਤੇ ਫਸ ਗਿਆ ਆਪ ਦੇਂਦਾ,
ਉਸ ਤੋਂ ਬਾਅਦ ਦੇ ਪੁੱਛੋ ਨਾ ਹਾਲ ਮੀਆਂ।
ਪੱਕਾ ਡੇਰਾ ਹੈ ਲੱਗ ਗਿਆ ਜੇਲ੍ਹ ਦੇ ਵਿੱਚ,
ਹੁੰਦੀ ਸਫਲ ਨਹੀਂ ਕੋਈ ਵੀ ਚਾਲ ਮੀਆਂ।
ਮੱਥਾ ਪਿੱਟ ਰਹੇ ਲੀਡਰ ਹਨ ਭਾਜਪਾਈਏ,
ਬੰਦੇ ਗਲਤ ਨੂੰ ਲਿਆ ਕਿਉਂ ਜੋੜ ਮੀਆਂ।
ਫਸੀ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ,
ਲੰਘਦੀ ਨਹੀਂ, ਨਾ ਹੁੰਦੀ ਆ ਛੋੜ ਮੀਆਂ।
-ਤੀਸ ਮਾਰ ਖਾਂ
ਜਨਵਰੀ 10, 2023 –
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -