Thursday, April 18, 2024

ਵਾਹਿਗੁਰੂ

spot_img
spot_img

ਸੁਖ਼ਜਿੰਦਰ ਰੰਧਾਵਾ ਗਾਂਧੀ ਪਰਿਵਾਰ ਨਾਲ ਆਪਣੇ ਸੰਬੰਧ ਤੋੜੇ ਜਿਸਨੇ ਇਕ ‘ਕੌਮੀ ਗੱਦਾਰ’ ਕੈਪਟਨ ਅਮਰਿੰਦਰ ਪੰਜਾਬ ਸਿਰ ਮੜ੍ਹਿਆ: ਅਕਾਲੀ ਦਲ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 20 ਅਕਤੂਬਰ, 2021 –
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੁੰ ਆਖਆ ਕਿ ਉਹ ਕਾਂਗਰਸ ਹਾਈ ਕਮਾਂਡ ਖਾਸ ਤੌਰ ’ਤੇ ਗਾਂਧੀ ਪਰਿਵਾਰ ਨਾਲ ਆਪਣੇ ਸਾਰੇ ਸੰਬੰਧ ਤੋੜ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਗਾਏ ਦੋਸ਼ਾਂ ਬਾਰੇ ਆਪਣੀ ਸੰਜੀਦਗੀ ਸਾਬਤ ਕਰਨ ਕਿਉਂਕਿ ਗਾਂਧੀ ਪਰਿਵਾਰ ਨੇ ਹੀ ਪੰਜਾਬ ਸਿਰ ਤੇ ਪੰਜ ਦਹਾਕੇ ਤੱਕ ਜਿਸ ਵਿਚੋਂ 9 ਸਾਲ ਮੁੱਖ ਮੰਤਰੀ ਵਜੋਂ ਕਾਂਗਰਸ ਸਿਰ ਮੜਿ੍ਹਆ ਸੀ।

ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਇਹਨਾਂ ਸਾਲਾਂ ਦੌਰਾਨ ਤੁਸੀਂ ਉਹਨਾਂ ਦੇ ਚਮਚੇ ਰਹੇ ਹੋ ਜਦਕਿ ਚਾਰ ਦਿਨ ਪਹਿਲਾਂ ਹੀ ਤੁਸੀਂ ਉਹਨਾਂ ਨਾਲ ਮੀਟਿੰਗ ਵਾਸਤੇ ਸਮਾਂ ਦੇਣ ਲਈ ਤਰਲੇ ਕੱਢਦੇ ਰਹੋ ਜਦੋਂ ਕਿ ਉਹਨਾਂ ਇਸ ਲਈ ਜਵਾਬ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਚਾਰ ਦਿਨਾਂ ਵਿਚ ਕੀ ਹੋਇਆ, ਇਸਦੀ ਜਾਣਕਾਰੀ ਤੁਸੀਂ ਸਾਂਝੀ ਜ਼ਰੂਰ ਕਰਿਓ ਤਾਂਜੋ ਪਤਾ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਦੇਸ ਵਿਰੋਧੀ ਗੱਦਾਰ ਸੁਭਾਅ ਦੇ ਮਾਲਕ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਰੰਧਾਵਾ ਨੂੰ ਆਖਿਆ ਕਿ ਤੁਸੀਂ ਹੁਣ ਗ੍ਰਹਿ ਮੰਤਰੀ ਹੋ।

ਜੇਕਰ ਅਸੀਂ ਗੰਭੀਰਤਾ ਨਾਲ ਮੰਨੀਏ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਇਕ ਗੱਦਾਰ ਹਨ ਅਤੇ ਪਾਕਿਸਤਾਨੀ ਆਈ ਐਸ ਆਈ ਏਜੰਟ ਅਰੂਸਾ ਆਲਮ ਨਾਲ ਆਪਣੀ ਨੇੜਤਾ ਨਾਲ ਦੇਸਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ ਤਾਂ ਫਿਰ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਉਹਨਾਂ ਖਿਲਾਫ ਪਾਕਿਸਤਾਨੀ ਏਜੰਟ ਨਾਲ ਮਿਲ ਕੇ ਸਾਜ਼ਿਸ਼ਾਂ ਰਚਣ ਦਾ ਕੇਸ ਦਰਜ ਹੋਵੇ।

ਉਹਨਾਂ ਕਿਹਾ ਕਿ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਅਮਰਿੰਦਰ ਸਿੰਘ ਤੇ ਅਰੂਸਾ ਨਾਲ ਉਹਨਾਂ ਦੀਆਂ ਲੰਬੀਆਂ ਸ਼ਾਮਾਂ ਤੇ ਰਾਤਾਂ ਦੀਆਂ ਪਾਰਟੀਆਂ ਵਿਚ ਲੰਬਾ ਸਮਾਂ ਕਿਉਂ ਬਿਤਾਇਆ ਜਦੋਂ ਕਿ ਉਹ ਤਾਂ ਸਰਕਾਰੀ ਪਾਰਟੀਆਂ ਨਹੀਂ ਸਨ। ਨਹੀਂ ਤਾਂ ਤੁਸੀਂ ਜਵਾਬ ਦਿਓ ਅਤੇ ਮੰਨੋ ਕਿ ਤੁਸੀਂ ਵੀ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਗੁਨਾਹਾਂ ਦੇ ਭਾਈਵਾਲ ਸੀ ਤੇ ਪਛਤਾਵਾ ਕਰੋ। ਉਹਨਾਂ ਕਿਾ ਕਿ ਸਾਨੂੰ ਖੁਸ਼ੀ ਹੈ ਕਿ ਘੱਟ ਤੋਂ ਘੱਟ ਤੁਸੀਂ ਹੁਣ ਉਹਨਾਂ ਸਾਰੇ ਅਪਰਾਧਾਂ ਨੁੰ ਕਬੂਲ ਕਰਨਾ ਤਾਂ ਸ਼ੁਰੂ ਕੀਤਾ ਹੈ।

ਸਰਦਾਰ ਗਰੇਵਾਲ ਨੇ ਕਿਹਾ ਕਿ ਸਾਰਾ ਪੰਜਾਬ ਇਹ ਗੱਲ ਜਾਣਦਾ ਹੈ ਕਿ ਤੁਸੀਂ ਉਹਨਾਂ ਦੇ ਸਭ ਤੋਂ ਭਰੋਸੇਯੋਗ ਬੰਦੇ ਸੀ ਤੇ ਉਹਨਾਂ ਦੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਵਾਲੇ ਪ੍ਰਮੁੱਖ ਬੰਦੇ ਸੀ। ਹੁਣ ਜਦੋਂ ਉਹ ਸਾਰੀਆਂ ਯੋਜਨਾਵਾਂ ਬੇਨਕਾਬ ਹੋ ਰਹੀਆਂ ਹਨ ਤਾਂ ਤੁਸੀਂ ਸਾਨੂੰ ਇਸ ਲਈ ਰਾਜ਼ੀ ਕਰਨਾ ਚਾਹੁੰਦੇ ਹੋ ਕਿ ਤੁਸੀਂ ਉਹਨਾਂ ਦੇ ਅਪਰਾਧਾਂ ਦੇ ਭਾਈਵਾਲ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਗੁਨਾਹ ਧੋਤੇ ਨਹੀਂ ਜਾਣੇ।

ਉਹਨਾਂ ਕਿਹਾ ਕਿ ਅੱਜ ਵੀ ਤੁਹਾਨੁੰ ਉਹੀ ਕੈਪਟਨ ਸੰਦੀਪ ਸੰਧੂ ਸਲਾਹ ਦੇ ਰਿਹਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੱਖ ਸਲਾਹਕਾਰ ਰਿਹਾ ਹੈ ਤੇ ਇਸਦੀ ਹਾਜ਼ਰੀ ਵਿਚ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ।

ਉਹਨਾਂ ਕਿਹਾ ਕਿ ਕੀ ਇਹ ਕੁਦਰਤੀ ਵਾਪਰਿਆ ਸੰਜੋਗ ਹੈ ? ਜਾਂ ਫਿਰ ਤੁਸੀਂ ਅੱਜ ਵੀ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਮੰਨੇ ਜਾਂਦੇ ਵਿਅਕਤੀ ਨਾਲ ਆਪਣੀ ਸਾਂਝ ਛੁਪਾਉਣ ਵਿਚ ਨਾਕਾਮ ਰਹੇ ਹੋ।

ਅਕਾਲੀ ਆਗੂ ਨੇ ਰੰਧਾਵਾ ਨੁੰ ਚੁਣੌਤੀ ਦਿੱਤੀ ਕਿ ਉਹ ਇਮਾਨਦਾਰੀ ਤੇ ਹੌਂਸਲਾ ਵਿਖਾਉਣ ਅਤੇ ਐਲਾਨ ਕਰੋ ਕਿ ਤੁਸੀਂ ਉਸ ਗਾਂਧੀ ਪਰਿਵਾਰ ਨਾਲ ਨਹੀਂ ਚੱਲੋਗੇ ਜਿਸਨੇ ਦਹਾਕਿਆਂ ਤੱਕ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ। ਹੁਣ ਤੁਸੀਂ ਦਲੇਰ ਬਣੋ ਤੇ ਆਪਣੀ ਕਹੀ ਗੱਲ ’ਤੇ ਕਾਰਵਾਈ ਕਰੋ।

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਇਸ ਗੱਲੋਂ ਖੁਸ਼ ਹੈ ਕਿ ਰੰਧਾਵਾ ਤੇ ਹੋਰ ਕਾਂਗਰਸੀ ਹੁਣ ਇਹ ਮੰਨਣ ਲੱਗ ਪਏ ਹਨ ਕਿ ਜੋ ਦੋਸ਼ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੇ ਖਿਲਾਫ ਲਗਾਏ ਸਨ, ਉਹ ਸੱਚੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,201FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...