ਅੱਜ-ਨਾਮਾ
ਸੁਪਰੀਮ ਕੋਰਟ ਨੇ ਦਿੱਤਾ ਹੈ ਹੁਕਮ ਵੱਡਾ,
ਖਿੱਚੀ ਗਵਰਨਰਾਂ ਦੀ ਵਾਹਵਾ ਡੋਰ ਮੀਆਂ।
ਰਾਜਾਂ ਅੰਦਰ ਉਹ ਐਵੇਂ ਨਾ ਪਾਉਣ ਰੋਕਾਂ,
ਰਸਤਾ ਰੋਕਣ ਦਾ ਲਾਉਣ ਨਾ ਜ਼ੋਰ ਮੀਆਂ।
ਪਾਸ ਕੀਤੇ ਵੀ ਬਿੱਲ ਕਈ ਰਹਿਣ ਅਟਕੇ,
ਰਹਿੰਦਾ ਪਿਆ ਈ ਥਾਂਉਂ-ਥਾਂ ਸ਼ੋਰ ਮੀਆਂ।
ਮਿਥੇ ਸਮੇਂ ਵਿੱਚ ਕਾਰਜ ਇਹ ਕਰੋ ਸਾਰਾ,
ਹਾਲਤ ਬਣੇ ਨਹੀਂ ਏਹੋ ਜਿਹੀ ਹੋਰ ਮੀਆਂ।
ਤਾਮਿਲ ਨਾਡੂ ਤੋਂ ਆਈ ਸ਼ਿਕਾਇਤ ਹੈਸੀ,
ਜਿੱਥੇ ਰਹਿੰਦੀ ਸੀ ਲੱਗੀ ਪਈ ਰੋਕ ਮੀਆਂ।
ਰਾਜ ਭਾਰਤ ਵਿੱਚ ਏਦਾਂ ਦੇ ਬਹੁਤ ਮੀਆਂ,
ਜਿੱਥੋਂ ਦੇ ਆਏ ਪਏ ਤੰਗ ਨੇ ਲੋਕ ਮੀਆਂ।
ਤੀਸ ਮਾਰ ਖਾਂ
9 ਅਪ੍ਰੈਲ, 2025