ਯੈੱਸ ਪੰਜਾਬ
ਚੰਡੀਗੜ੍ਹ, 16 ਜਨਵਰੀ, 2021 –
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਕਿਸਾਨ ਆਗੂ ਸ੍ ਭੁਪਿੰਦਰ ਸਿਂਘ ਮਾਨ ਸਾਬਕਾ ਮੈਂਬਰ ਰਾਜ ਸਭਾ ਨੇ ਪੰਜਾਬੀਆ , ਸਿੱਖੀ ਅਤੇ ਕਿਸਾਨੀ ਦੀ ਇੱਜਤ ਰੱਖ ਵਿਖਾਈ ਹੈ ।
ਮਾਨ ਸਾਹਿਬ ਨੇ ਸੁਪਰੀਮ ਕੌਰਟ ਵੱਲੋਂ ਗਠਿਤ 4 ਮੈਬਰੀ ਕਮੇਟੀ ਚੋ ਬਾਹਾਰ ਹੋਣ ਦਾ ਵੱਡਾ ਐਲਾਨ ਕੀਤਾ ਹੈ ।
ਮਾਨ ਸਾਹਿਬ ਦੇ ਕਿਸਾਨੀ ਦੇ ਘੋਲ ਚ ਇਸ ਵਕਤੀ ਫ਼ੈਸਲੇ ਨੇ ਘੋਲ਼ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ ।
ਉਹਨਾ ਕਿਹਾ ਕਿ ਕੁੱਝ ਦਿਨ ਪਹਿਲਾ ਮੇਰੀ ਮਾਨ ਸਾਹਿਬ ਨਾਲ ਉਹਨਾ ਦੇ ਗ੍ਰਹਿ ਨਿਵਾਸ ਵਿਖੇ ਤਕਰੀਬਨ ਡੇਢ ਘੰਟਾ ਕਿਸਾਨ ਸੰਘਰਸ਼ ਨਾਲ ਸੰਬੰਧਿਤ ਹਰੇਕ ਪਹਿਲੂ ਤੇ ਗੱਲਬਾਤ ਹੋਈ ਸੀ ਉਹ ਸੰਘਰਸ਼ ਪ੍ਰਤੀ ਬੇਹੱਦ ਫਿਕਰਮੰਦ ਸਨ ।
ਉਹਨਾਂ ਨੇ ਬਿਨਾ ਕਿਸੇ ਦੇਰੀ ਦੇ ਨੇਕਨੀਤੀ ਵਾਲਾ ਫੈਸਲਾ ਲੈਕੇ ਆਪਣਾ ਮਾਨ ਸਨਮਾਨ ਬਰਕਰਾਰ ਰੱਖਿਆ ਹੈ । ਉਹਨਾ ਕਿਹਾ ਕਿ ਮਾਨ ਨੇ ਪੰਜਾਬੀਆ ਅਤੇ ਕਿਸਾਨਾ ਦੇ ਭਲੇ ਲਈ ਸਾਰੀ ਉਮਰ ਸੰਘਰਸ਼ ਕੀਤਾ ਤੇ ਹੁਣ ਵੀ ਸਲਾਘਾਯੋਗ ਫੈਸਲਾ ਲਿਆ ਹੈ ।