Friday, March 29, 2024

ਵਾਹਿਗੁਰੂ

spot_img
spot_img

ਸੀ.ਪੀ.ਆਈ.ਐੱਮ.ਐੱਲ. ਨਿਊ ਡੈਮੋਕਰੇਸੀ ਵੱਲੋਂ ਪੰਜਾਬ ਦੇ ਅਸਲੀ ਮੁੱਦੇ ਉਭਾਰਨ ਦਾ ਸੱਦਾ

- Advertisement -

ਜਲੰਧਰ, 29 ਜਨਵਰੀ, 2022 (ਦਲਜੀਤ ਕੌਰ ਭਵਾਨੀਗੜ੍ਹ)
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਕਮੇਟੀ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਦੇ ਹਕੀਕੀ ਮੁੱਦੇ ਉਭਾਰੇ।

ਪਾਰਟੀ ਦੇ ਸੂਬਾਈ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕਮ-ਜਮਾਤ ਦੀਆਂ ਸਾਰੀਆਂ ਹੀ ਪਾਰਟੀਆਂ, ਕਾਂਗਰਸ, ਅਕਾਲੀ ਦਲ, ਭਾਜਪਾ, ਝਾੜੂ ਪਾਰਟੀ ਇੱਕ ਦੂਜੀ ਤੋਂ ਅੱਗੇ ਵਧਕੇ ਲੋਕਾਂ ਨਾਲ ਝੂਠੇ ਲਾਰੇ, ਵਾਅਦੇ, ਦਾਅਵੇ ਕਰ ਰਹੀਆਂ ਹਨ।

ਇਸ ਗਰਦ-ਗੁਬਾਰ ਵਿੱਚ ਕੋਈ ਵੀ ਪਾਰਟੀ ਨਾ ਤਾਂ ਪੰਜਾਬ ਦੇ ਅਸਲੀ ਮੁੱਦਿਆਂ ਦੀ ਨਿਸ਼ਾਨਦੇਹੀ ਕਰ ਰਹੀ ਹੈ ਅਤੇ ਨਾ ਹੀ ਇਨਾਂ ਦਾ ਹੱਲ ਪੇਸ਼ ਕਰ ਰਹੀ ਹੈ। ਪਰ ਅਸੀਂ ਪੰਜਾਬ ਦੇ ਕੁੱਝ ਗੰਭੀਰ ਮੁੱਦਿਆਂ ਅਤੇ ਇਨਾਂ ਦਾ ਹੱਲ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ-ਪ੍ਰਧਾਨ ਸੂਬਾ ਹੈ। ਇਸਦਾ ਖੇਤੀ ਖੇਤਰ ਇੱਕ ਗੰਭੀਰ ਸੰਕਟ ਦਾ ਸ਼ਿਕਾਰ ਹੈ, ਜਿਸ ਕਰਕੇ ਖੇਤੀ ਦਾ ਧੰਦਾ ਲਾਹੇਵੰਦਾ ਨਾ ਰਹਿਕੇ ਲਗਾਤਾਰ ਘਾਟੇ ਵਾਲਾ ਬਣ ਚੁੱਕਾ ਹੈ, ਕਿਸਾਨਾਂ, ਖਾਸ ਕਰਕੇ ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ, ਖੁਦਕੁਸ਼ੀਆਂ ਬੇਰੋਕ-ਟੋਕ ਜਾਰੀ ਹਨ, ਨਸ਼ੇਖੋਰੀ ਜ਼ੋਰਾਂ ’ਤੇ ਹੈ, ਧਰਤੀ ਹੇਠਲਾ ਪਾਣੀ ਹੋਰ ਹੇਠਾਂ ਡਿੱਗ ਰਿਹਾ ਹੈ। ਹਵਾ, ਪਾਣੀ, ਜ਼ਮੀਨ ਦੂਸ਼ਿਤ ਹੋ ਰਹੇ ਹਨ, ਕੈਂਸਰ, ਕਾਲਾਪੀਲੀਆ, ਮਾਨਸਿਕ ਵਿਗਾੜ ਵਰਗੀਆਂ ਗੰਭੀਰ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ।

ਇਸ ਸਾਰੇ ਅਮਲ ਦਾ ਕਾਰਨ ਸਾਮਰਾਜੀ ਹਾਕਮਾਂ ਵੱਲੋਂ ਲਾਗੂ ਕਰਵਾਇਆ ਗਿਆ ਖੇਤੀ ਮਾਡਲ ਹੈ ਜਿਹੜਾ ਸਾਡੀਆਂ ਹਾਲਤਾਂ ਤੇ ਲੋੜਾਂ ਲਈ ਉੱਕਾ ਹੀ ਖਤਰਨਾਕ ਸਾਬਤ ਹੋ ਰਿਹਾ ਹੈ। ਇਹ ਰੋਗ ਦੀ ਜੜ੍ਹ ਹੈ। ਇਸ ਨੂੰ ਰੱਦ ਕਰਕੇ ਐਗਰੋ-ਕਲਾਈਮੈਟਿਕ ਜੋਨ ਬਣਾਏ ਜਾਣ, ਹਰੇਕ ਜੋਨ ਅਨੁਸਾਰ ਫ਼ਸਲਾਂ, ਸਬਜ਼ੀਆਂ, ਫ਼ਲਾਂ ਦੀ ਚੋਣ ਕੀਤੀ ਜਾਵੇ।

ਇਸ ਲਈ ਜੋਨਲ ਖੋਜ ਕੇਂਦਰ ਖੋਲ੍ਹੇ ਜਾਣ, ਹਰੇਕ ਜੋਨ ਵਿੱਚ ਖੇਤੀ ਪੈਦਾਵਾਰ ’ਤੇ ਅਧਾਰਿਤ ਪ੍ਰੋਸੈਸਿੰਗ ਸਨਅਤਾਂ ਲਾਈਆਂ ਜਾਣ ਪਰ ਇਸ ਲਈ ਜ਼ਰੂਰੀ ਹੈ ਕਿ ਹਰੇਕ ਫ਼ਸਲ ਦੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ ਅਤੇ ਸੀ-2+50% ਦੇ ਅਧਾਰ ’ਤੇ ਘੱਟੋ-ਘੱਟ ਸਮਰਥਨ ਮੁੱਲ ਤਹਿ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਖੇਤੀ ਸੰਕਟ ਦਾ ਸਭ ਤੋਂ ਵੱਧ ਭਾਰ ਛੋਟੇ, ਗਰੀਬ ਤੇ ਬੇਜ਼ਮੀਨੇ ’ਤੇ ਪੈਂਦਾ ਹੈ। ਇਨਾਂ ਦੀ ਹੋਂਦ ਲਈ ਇੱਕ ਢੁੱਕਵੀਂ ਜੋਤ ਜ਼ਰੂਰੀ ਹੈ। ਇਸ ਕਰਕੇ ਨਵੇਂ ਸਿਰਿਉ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਫਰ-ਜ਼ਮੀਨ ਇਨਾਂ-ਵਰਗਾਂ ਵਿੱਚ ਵੰਡੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਾਣੀ ਦਾ ਪੱਧਰ ਬਹੁਤ ਹੇਠੋਂ ਕੱਢਣ ਲਈ ਖਰਚੇ ਬਹੁਤ ਵੱਧ ਚੁੱਕੇ ਹਨ। ਇਸ ਕਰਕੇ ਨਵੇਂ ਸਿਰਿਉ ਮੁਰੱਬੇਬੰਦੀ ਕਰਕੇ ਛੋਟੇ ਤੇ ਗਰੀਬ ਕਿਸਾਨਾਂ ਦੀ ਜ਼ਮੀਨ ਇੱਕ ਪਾਸੇ ਕਰ ਦਿੱਤੀ ਜਾਵੇ। ਜਿਸ ਵਿੱਚ ਸਰਕਾਰੀ ਖਰਚੇ ’ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਇਨਾਂ ਵਰਗਾਂ ਦੇ ਕਿਸਾਨਾਂ ਲਈ ਸਰਕਾਰੀ ਸੰਦ-ਕੇਂਦਰ ਖੋਲ੍ਹੇ ਜਾਣ ਜਿਨਾਂ ਦੀ ਬਿਨਾਂ ਕਿਰਾਏ ਤੋਂ ਵਰਤੋਂ ਦਾ ਅਧਿਕਾਰ ਸਿਰਫ ਇਨਾਂ ਵਰਗਾਂ ਦੇ ਕਿਸਾਨਾਂ ਨੂੰ ਹੀ ਹੋਵੇ। ਇਸੇ ਤਰ੍ਹਾਂ ਪੰਚਾਇਤੀ ਜ਼ਮੀਨ ਦਾ 2/3 ਹਿੱਸਾ ਇਨਾਂ ਵਰਗਾਂ ਦੇ ਕਿਸਾਨਾਂ ਲਈ ਰਾਖਵਾਂ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਦਲਿਤ ਭਾਈਚਾਰੇ ਲਈ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਲੰਬੀ ਮਿਆਦ ਲਈ ਨਾਮਾਤਰ ਠੇਕੇ ’ਤੇ ਦਲਿਤਾਂ ਨੂੰ ਦਿੱਤਾ ਜਾਵੇ। ਦਲਿਤਾਂ ਨੂੰ ਆਪਣੇ ਧੰਦਿਆਂ ਲਈ ਬਿਨ ਵਿਆਜ ਕਰਜ਼ੇ ਅਤੇ ਗਰਾਂਟਾਂ ਦਿੱਤੀਆਂ ਜਾਣ। ਘਰੇਲੂ ਖਪਤ ਦੀਆਂ ਸਾਰੀਆਂ ਵਸਤਾਂ ਜਨਤਕ ਵੰਡ-ਪ੍ਰਣਾਲੀ ਰਾਹੀਂ ਦਿੱਤੀਆਂ ਜਾਣ। ਦਲਿਤਾਂ ਦੇ ਪਸ਼ੂਆਂ ਲਈ ਸਰਕਾਰੀ ਚਾਰਾ ਡਿੱਪੂ ਖੋਲ੍ਹੇ ਜਾਣ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਇੱਕ ਹੋਰ ਗੰਭੀਰ ਮੁੱਦਾ ਹੈ। ਇਹ ਦੋ ਕਿਸਮਾਂ ਦੀ ਹੈ। ਇੱਕ ਪੇਂਡੂ ਕਿਰਤੀਆਂ ਦੀ ਅਤੇ ਦੂਜੀ ਪੜ੍ਹੇ-ਲਿਖੇ ਨੌਜਵਾਨਾਂ ਦੀ। ਰੁਜ਼ਗਾਰ ਦੇ ਦੋ ਮੱਖ ਕੇਂਦਰ ਹਨ। ਪਹਿਲਾ, ਖੇਤੀ ਵਿਚਲਾ ਰੁਜ਼ਗਾਰ ਅਤੇ ਦੂਸਰਾ ਸਨਅਤੀ ਖੇਤਰ ਦਾ ਰੁਜ਼ਗਾਰ। ਖੇਤੀ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਵੀ ਸੁੰਗੜ ਰਹੇ ਹਨ ਕਿਉਕਿ ਖੇਤੀ ਹੇਠਲਾ ਰਕਬਾ ਰਬੜ ਵਾਂਗ ਖਿੱਚਕੇ ਵਧਾਇਆ ਨਹੀਂ ਜਾ ਸਕਦਾ। ਇਹ ਰਕਬਾ ਸਗੋਂ ਘਟ ਰਿਹਾ ਹੈ। ਇਸ ਕਰਕੇ ਸਨਅਤੀ ਖੇਤਰ ਦਾ ਰੁਜ਼ਗਾਰ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਤੇ ਸਨਅਤੀਕਰਨ ਪੰਜਾਬ ਦੀ ਇੱਕ ਅਣਸਰਦੀ ਲੋੜ ਹੈ। ਖੇਤੀ ’ਚ ਲੋੜੀਂਦੀਆਂ ਵਸਤਾਂ ਅਤੇ ਖੇਤੀ ਪੈਦਾਵਾਰ ’ਤੇ ਅਧਾਰਿਤ ਐਗਰੋ-ਇੰਡਸਟਰੀਜ਼ ਦਾ ਵਿਕਾਸ ਕੀਤਾ ਜਾਵੇ। ਇਸ ਉੱਪਰੋਂ ਸਾਮਰਾਜੀ ਦਾਬੇ ਨੂੰ ਖਤਮ ਕੀਤਾ ਜਾਵੇ ਅਤੇ ਸੰਸਾਰ-ਵਪਾਰ ਸੰਸਥਾ ਤੋਂ ਬਾਹਰ ਆਇਆ ਜਾਵੇ।

ਸਿਆਸੀ ਢਾਂਚੇ ਦਾ ਜਮਹੂਰੀਕਰਨ:
ਉਨ੍ਹਾਂ ਕਿਹਾ ਕਿ ਸਿਆਸੀ ਢਾਂਚੇ ਦੀ ਆਪਾਸ਼ਾਹੀ ਖਤਮ ਕਰਨ ਲਈ ਸਿਵਲ ਤੇ ਪੁਲੀਸ ਦੀ ਅਫਸਰਸ਼ਾਹੀ ਨੂੰ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਤੋਂ ਪਾਰਲੀਮੈਂਟ ਤੱਕ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਦਿੱਤਾ ਜਾਵੇ। ਵਿਧਾਨ ਸਭਾ ਦੀਆਂ ਅੱਧੀਆਂ ਸੀਟਾਂ ਸਿੱਧੀ ਚੋਣ ਰਾਹੀਂ ਅਤੇ ਅੱਧੀਆਂ ਅਨੁਪਾਤਕ ਪ੍ਰਤੀਨਿਧਤਾ ਰਾਹੀਂ ਭਰੀਆਂ ਜਾਣ। ਕੇਂਦਰ ਵੱਲੋਂ ਗਵਰਨਰ ਨੂੰ ਨਿਯੁਕਤ ਕਰਨ ਦੀ ਪ੍ਰਣਾਲੀ ਖਤਮ ਕੀਤੀ ਜਾਵੇ। ਇਸਦੀ ਚੋਣ ਵਿਧਾਨ-ਮੰਡਲੀ ਵੱਲੋਂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਧਾਰਾ 356 ਖਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਸਕਰਾਂ, ਬਲੈਕੀਆਂ, ਗੈਂਗਸਟਰਾਂ ਆਦਿ ਦਾ ਵੋਟ ਅਧਿਕਾਰ ਖਤਮ ਕੀਤਾ ਜਾਵੇ।

ਪੰਜਾਬ ਦੇ ਮਸਲੇ:
ਪੰਜਾਬ ਦੇ ਕੁੱਝ ਮਸਲੇ ਫੌਰੀ ਹੱਲ ਦੀ ਮੰਗ ਕਰਦੇ ਹਨ:- ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਦਾ ਮਸਲਾ ਕੌਮਾਂਤਰੀ ਕਾਨੂੰਨ ਅਨੁਸਾਰ ਅਤੇ ਰਿਪੇਰੀਅਨ ਨਿਯਮਾਂ ਅਧੀਨ ਹੱਲ ਕੀਤਾ ਜਾਵੇ। ਕੇਂਦਰ ਸਰਕਾਰ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦੇਵੇ ਅਤੇ ਇਸ ਰਾਇਲਟੀ ਨਾਲ ਪੰਜਾਬ ਸਿਰ ਚੜ੍ਹਿਆ ਕਰਜ਼ਾ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਭਾਖੜਾ ਹੈੱਡ ਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬ ਵਿੱਚ ਬਣਿਆ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਅਤੇ ਹਿਮਾਚਲ, ਹਰਿਆਣਾ ’ਚ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ।

ਕਰਜ਼ਾ ਅਤੇ ਰਾਇਲਟੀ:
ਉਨ੍ਹਾਂ ਕਿਹਾ ਕਿ ਪੰਜਾਬ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾਈ ਹੈ। ਹਰੇਕ ਸਰਕਾਰ ਨੇ ਇਸ ਵਿੱਚ ਵਾਧਾ ਕੀਤਾ ਹੈ। ਬੱਜਟ ਦਾ ਚੌਥਾ ਹਿੱਸਾ ਵਿਆਜ ਅਤੇ ਕਿਸ਼ਤ ਦੇਣ ਵਿੱਚ ਚਲਿਆ ਜਾਂਦਾ ਹੈ। ਕੋਈ ਵੀ ਪਾਰਟੀ ਇਸਦਾ ਹੱਲ ਪੇਸ਼ ਨਹੀਂ ਕਰਦੀ। ਇਸਦਾ ਹੱਲ ਇਹ ਹੈ ਕਿ ਪਾਣੀ ਦੀ ਰਾਇਲਟੀ ਨਾਲ ਇਹ ਕਰਜ਼ਾ ਲਾਹਿਆ ਜਾਵੇ।

ਟੈਕਸ:
ਉਨ੍ਹਾਂ ਕਿਹਾ ਕਿ ਅਸਿੱਧੇ ਟੈਕਸ, ਜੀ.ਐਸ.ਟੀ., ਐਕਸਾਈਜ਼ ਟੈਕਸ, ਵੈਟ ਖਤਮ ਕੀਤੇ ਜਾਣ ਅਤੇ ਸਿੱਧੀ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇ। ਸਿੱਧੇ ਟੈਕਸ ਜਾਇਦਾਦ, ਪੈਦਾਵਾਰੀ ਅਸਾਸਿਆਂ ਦੇ ਅਧਾਰ ’ਤੇ ਲਾਏ ਜਾਣ।

ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਕੁੱਝ ਜ਼ਰੂਰੀ ਮੁੱਦੇ ਹਨ ਜਿਨ੍ਹਾਂ ਦਾ ਫੌਰੀ ਹੱਲ ਜ਼ਰੂਰੀ ਹੈ। ਪਰ ਕਿਸੇ ਵੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ, ਆਪ ਅਤੇ ਸੰਯੁਕਤ ਸਮਾਜ ਮੋਰਚੇ ਦਾ ਇਨਾਂ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ।

ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਇਨਾਂ ਮੁੱਦਿਆਂ ’ਤੇ ਸੰਘਰਸ਼ ਲਈ ਲਾਮਬੰਦ ਹੋਈਏ। ਜੇਕਰ ਇਨਾਂ ਮੁੱਦਿਆਂ ਦੇ ਹੱਲ ਲਈ ਕਿਸੇ ਪਾਰਟੀ ਦਾ ਪ੍ਰੋਗਰਾਮ ਸਾਡੇ ਇਸ ਪ੍ਰੋਗਰਾਮ ਵਰਗਾ ਹੋਵੇ ਤਾਂ ਉਸਨੂੰ ਵੋਟ ਪਾਉ। ਜੇਕਰ ਕਿਸੇ ਪਾਰਟੀ ਦਾ ਅਜਿਹਾ ਪ੍ਰੋਗਰਾਮ ਨਹੀਂ ਤਾਂ ਕਿਸੇ ਨੂੰ ਵੀ ਵੋਟ ਨਾ ਪਾਈ ਜਾਵੇ। ਜੇਕਰ ਫੇਰ ਵੀ ਵੋਟ ਪਾਉਣੀ ਹੋਵੇ ਤਾਂ ਨੋਟਾ ਦਾ ਬਟਨ ਦਬਾਇਆ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, ਮਾਰਚ 29, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,256FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...