- Advertisement -
ਯੈੱਸ ਪੰਜਾਬ
ਰਾਜਪੁਰਾ, 29 ਜਨਵਰੀ, 2022 –
ਜਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਪੰਜਾਬ ਵੱਲੋਂ ਐੱਸ.ਐੱਮ.ਓ. ਰਾਜਪੁਰਾ ਦੀ ਅਗਵਾਈ ਵਿੱਚ ਪੁਰਾਣਾ ਰਾਜਪੁਰਾ ਦੇ ਗੁਰੂਦੁਆਰਾ ਸਾਹਿਬ ਗੁਰੂ ਭਗਤ ਸ੍ਰੀ ਰਵਿਦਾਸ ਜੀ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਵਾਰਡ ਨੰਬਰ 3 ਦੇ ਵਸਨੀਕਾਂ ਦੀ ਸਹੂਲਤ ਅਤੇ ਸਿਹਤਯਾਬੀ ਨੂੰ ਮੁੱਖ ਰੱਖਦਿਆਂ ਕੀਤਾ ਗਿਆ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਕੋਵਿਡ ਰੋਧੀ ਟੀਕੇ ਦੀ ਪਹਿਲੀ, ਦੂਜੀ ਅਤੇ ਬੂਸਟਰ ਡੋਜ ਲਗਾਈ ਗਈ। ਇਸ ਮੌਕੇ ਵਾਰਡ ਦੇ ਵਸਨੀਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਵਿੱਚ ਭੁਪਿੰਦਰ ਸੈਣੀ, ਅਮਰਜੀਤ ਸਿੰਘ ਲਿੰਕਨ, ਕੇਸ਼ਵ ਵਰਮਾ, ਨਿਤਿਨ ਰੇਖੀ, ਕੈਪਟਨ ਰਜਵੰਤ ਸਿੰਘ, ਰਾਜੇਸ਼ ਕੁਮਾਰ ਬਾਵਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -