Friday, April 19, 2024

ਵਾਹਿਗੁਰੂ

spot_img
spot_img

ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦਾ ਕੋਲਕਾਤਾ ਵਿੱਚ ਦੇਹਾਂਤ, ਸਾਹਿੱਤਕ ਹਲਕਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ

- Advertisement -

ਯੈੱਸ ਪੰਜਾਬ
ਲੁਧਿਆਣਾ, 17 ਅਗਸਤ, 2022 –
ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਜੀ ਦਾ ਅੱਜ ਸ਼ਾਮੀਂ ਕੋਲਕਾਤਾ(ਪੱਛਮੀ ਬੰਗਾਲ) ਵਿਖੇ ਦੇਹਾਂਤ ਹੋ ਗਿਆ ਹੈ ਉਨ੍ਹਾਂ ਇਸੇ ਸਾਲ 10 ਜਨਵਰੀ ਨੂੰ ਆਪਣਾ 86ਵਾਂ ਜਨਮ ਦਿਨ ਆਪਣੇ ਬੇਟੇ ਰਾਜਪਾਲ ਸਿੰਘ ਕਾਹਲੋਂ ਆਈ ਏ ਐੱਸ (ਰੀਟਾਇਰਡ) ਤੇ ਬੇਟੀ ਇਰਾ ਮੱਲ੍ਹੀ ਦੇ ਪਰਿਵਾਰ ਨਾਲ ਰਲ ਕੇ ਮਨਾਇਆ ਸੀ।

ਸਃ ਕਾਹਲੋਂ ਦੇ ਪਰਿਵਾਰਕ ਸਨੇਹੀ ਜਗਮੋਹਨ ਸਿੰਘ ਗਿੱਲ ਨੇ ਕੋਲਕਾਤਾ ਤੋਂ ਉਨ੍ਹਾਂ ਦੀ ਖ਼ਬਰ ਦੇਂਦਿਆਂ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ।

ਮੋਹਨ ਕਾਹਲੋਂ ਦਾ ਜਨਮ10 ਜਨਵਰੀ 1936 ਨੂੰ ਰਾਵੀ ਪਾਰਲੇ ਕੰਢੇ ਪਿੰਡ ਛੰਨੀ ਟੇਕਾ ਤਹਿਸੀਲ ਸ਼ੱਕਰਗੜ੍ਹ(ਗੁਰਦਾਸਪੁਰ )ਵਿਖੇ ਹੋਇਆ।

ਐੱਮ ਏ ਪੰਜਾਬੀ ਤੇ ਅੰਗਰੇਜ਼ੀ ਕਰਨ ਤੋਂ ਬਾਅਦ ਉਸ ਨੇ ਲਗਾਤਾਰ ਸਕੂਲ ਲੈਕਚਰਰ ਵਜੋਂ ਕਾਰਜਸ਼ੀਲ ਰਹੇ। ਮੋਹਨ ਕਾਹਲੋਂ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਤੇ ਆਪਣੇ ਨਿਕਟਵਰਤੀ ਮਿੱਤਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਅਤੇ ਇਸ ਬਾਰੇ ਨਾਵਲ ਗੋਰੀ ਨਦੀ ਦਾ ਗੀਤ ਵੀ ਲਿਖਿਆ।

ਸ਼ਿਵ ਕੁਮਾਰ ਬਟਾਲਵੀ ਨੇ ਮੋਹਨ ਕਾਹਲੋਂ ਦੇ ਪਹਿਲੇ ਨਾਵਲ ਮਛਲੀ ਇੱਕ ਦਰਿਆ ਦੀ ਦਾ ਕਵਿਤਾ ਚ ਮੁੱਖ ਬੰਦ ਲਿਖਿਆ ਜੋ ਮਗਰੋਂ ਉਸ ਨੇ ਆਪਣੇ ਕਾਵਿ ਸੰਗ੍ਰਹਿ ਆਰਤੀ ਵਿੱਚ ਵੀ ਗਵਾਹੀ ਨਾਮ ਹੇਠ ਸ਼ਾਮਿਲ ਕੀਤਾ।

ਮੋਹਨ ਕਾਹਲੋਂ ਦੀ ਪਿਛਲੇ ਸਾਸ ਸੁਰਗਵਾਸ ਹੋਈ ਜੀਵਨ ਸਾਥਣ ਦੀਪ ਮੋਹਿਨੀ ਵੀ ਉੱਚ ਕੋਟੀ ਦੇ ਲੇਖਕ ਸਨ।

ਸੇਵਾ ਮੁਕਤੀ ਉਪਰੰਤ ਆਪ ਆਪਣੇ ਪੁੱਤਰ ਕੋਲ ਕੋਲਕਾਤਾ ਚਲੇ ਗਏ ਸਨ ਅਤੇ ਪਿਛਲੇ ਅਠਾਈ ਸਾਲ ਤੋਂ ਕੋਲਕਾਤਾ ਵਿੱਚ ਹੀ ਸਨ।

ਉਥੋਂ ਦੀ ਨੈਸ਼ਨਲ ਲਾਇਬਰੇਰੀ ਵਿੱਚ ਤਪੱਸਵੀਆਂ ਵਾਂਗ ਖੋਜ ਬੀਨ ਕਰਕੇ ਆਪ ਨੇ ਪਹਿਲੇ ਵਿਸ਼ਵ ਯੁੱਧ ਬਾਰੇ ਨਾਵਲ ਵਹਿ ਗਏ ਪਾਣੀ ਲਿਖਿਆ ਜੋ 2005 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ। ਉਨਾਂ ਦੇ ਮਹੱਤਵ ਪੂਰਨ ਨਾਵਲਾਂ ਵਿੱਚ ਮਛਲੀ ਇੱਕ ਦਰਿਆ ਦੀ,ਬੇੜੀ ਤੇ ਬਰੇਤਾ,ਗੋਰੀ ਨਦੀ ਦਾ ਗੀਤ,ਪ੍ਰਦੇਸੀ ਰੁੱਖ,ਬਾਰਾਂਦਰੀ,ਕਾਲੀ ਮਿੱਟੀ ਆਦਿ ਹਨ।

ਮੋਹ ਕਾਹਲੋਂ ਜੀ ਦਾ ਪੂਰਬੀ ਰਾਜਾਂ ਦਾ ਸਫ਼ਰਨਾਮਾ ਘਾਟ ਘਾਟ ਦੇ ਪਾਣੀ ਨਾਮ ਹੇਠ ਰੋਜਾਨਾ ਅਜੀਤ ਵਿੱਚ ਛਪਿਆ ਸੀ ਪਰ ਪੁਸਤਕ ਰੂਪ ਨਾ ਛਪ ਸਕਿਆ। ਹੀਰ ਵਾਰਿਸ ਸ਼ਾਹ ਦਾ ਸੰਖੇਪ ਐਡੀਸ਼ਨ ਵੀ ਹਿੰਦ ਪਾਕਿਟ ਬੁੱਕਸ ਲਈ ਆਪ ਨੇ ਛਾਪਿਆ।

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਸਃ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ 2003 ਵਿੱਚ ਸਨਮਾਨਿਤ ਕੀਤਾ।

ਤਿੰਨ ਕੁ ਸਾਲ ਪਹਿਲਾਂ ਉਹ ਆਪਣੇ ਪੁੱਤਰ ਸਮੇਤ ਆਖ਼ਰੀ ਵਾਰ ਪੰਜਾਬ ਦੌਰੇ ਤੇ ਆਏ ਅਤੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਮਿਲਣ ਢੁੱਡੀ ਕੇ ਵੀ ਗਏ।

ਮੋਹਨ ਕਾਹਲੋਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਸਾਹਿੱਤਕ ਹਲਕਿਆਂ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਮੋਹਨ ਕਾਹਲੋਂ ਦੀ ਮੁਹੱਬਤ ਦੇ ਪਾਤਰ ਗੁਰਭਜਨ ਗਿੱਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਮੋਹਨ ਕਾਹਲੋਂ ਜੀ ਦੇ ਜਾਣ ਨਾਲ ਪੰਜਾਬੀ ਗਲਪ ਦੇ ਸੁਨਹਿਰੀ ਯੁਗ ਦਾ ਵਰਕਾ ਪਾਟ ਗਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਐੱਸ ਪੀ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਮੁਖੀ ਡਾਃ ਦੀਪਕ ਮਨਮੋਹਨ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...