Tuesday, April 16, 2024

ਵਾਹਿਗੁਰੂ

spot_img
spot_img

ਸਵੈ -ਨਿਯੰਤਰਨ ਰੱਖੋ ਤੇ ਡਰੱਗ ਤੋਂ ਬਚੋ, ਜੇ ਗ਼ਲਤੀ ਹੋਈ ਹੈ ਤਾਂ ਚਰਚਾ ਕਰੋ ਤੇ ਮੁਕਤੀ ਲਵੋ: ਕੰਵਰ ਵੀ.ਪੀ. ਸਿੰਘ

- Advertisement -

ਯੈੱਸ ਪੰਜਾਬ
ਜਲੰਧਰ/ਕਪੂਰਥਲਾ. 29 ਨਵੰਬਰ, 2022 –
ਜਵਾਨ ਉਮਰ ਵਿਚ ਗ਼ਲਤੀਆਂ ਹੋਣਾ ਸਵਾਵਿਕ ਹੈ ਤੇ ਇਹ ਗ਼ਲਤੀਆਂ ਕਿਸੇ ਇੱਕ ਨੂੰ ਨਹੀਂ ਬਲਕਿ ਉਸਦੇ ਪੂਰੇ ਪਰਿਵਾਰ ਤੇ ਸਮਾਜ ਸਬਨਾਂ ਨੂੰ ਪ੍ਰਭਾਵਿਤ ਕਰਦੀ ਹੈ! ਇਸ ਲਈ ਜਰੂਰੀ ਹੈ ਕਿ ਸਵੈ -ਨਿਯੰਤਰਨ ਰੱਖੋ ਤੇ ਡਰੱਗ ਤੋਂ ਬਚੋ, ਪਰ ਜੇਕਰ ਗ਼ਲਤੀ ਹੋਈ ਹੈ ਤਾਂ ਇਸਦੀ ਚਰਚਾ ਕਰੋ ਤੇ ਇਸ ਤੋਂ ਮੁਕਤੀ ਲਵੋ! ਇਹ ਸੁਨੇਹਾ ਪੰਜਾਬ ਪੁਲਿਸ ਦੇ ਡੀ.ਐਸ.ਪੀ ਜੇਲ੍ਹਾਂ (ਹੈਡਕੁਆਰਟਰ ) ਕੰਵਰ ਵੀ.ਪੀ. ਸਿੰਘ ਵੱਲੋਂ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ ) ਦੇ ਮੰਚ ਤੋਂ ਮੰਗਲਵਾਰ ਨੂੰ ਦਿੱਤਾ ਗਿਆ ਹੈ!

ਕੰਵਰ ਵੀ.ਪੀ. ਸਿੰਘ ਪੰਜਾਬ ਪੁਲਿਸ ਤੇ ਆਈ.ਕੇ.ਜੀ.ਪੀ.ਟੀ.ਯੂ ਦੇ ਮੈਨੇਜਮੈਂਟ ਡਿਪਾਰਟਮੈਂਟ ਵੱਲੋਂ ਨਸ਼ਾ ਮੁਕਤੀ ਸਬੰਧੀ ਕਰਵਾਏ ਗਏ ਸੈਮੀਨਾਰ ਨੂੰ ਮੁੱਖ ਬੁਲਾਰੇ ਵੱਜੋਂ ਸੰਬੋਧਿਤ ਕਰ ਰਹੇ ਸਨ! ਉਹਨਾਂ ਵਿਦਿਆਰਥੀਆਂ ਨੂੰ ਸਵਾਲ-ਜਵਾਬ ਰਾਹੀਂ ਉਹਨਾਂ ਦੇ ਅੰਦਰ ਦੀਆਂ ਗੱਲਾਂ ਨੂੰ ਪਤਾ ਕੀਤਾ ਤੇ ਉਹਨਾਂ ਨੂੰ ਜਿੰਦਗੀ ਦੇ ਉਦਾਸ ਤੇ ਖੁਸ਼ੀ ਦੇ ਪਲ ਆਉਂਦੇ-ਜਾਂਦੇ ਰਹਿਣ ਪਰ ਨਾ ਖੁਸ਼ੀ ਵਿਚ ਤੇ ਨਾ ਫ਼ਿਲਮਾਂ ਤੋਂ ਪ੍ਰਭਾਵਿਤ ਹੋ ਕੇ ਦੁੱਖ ਵਿਚ ਨਸ਼ੇ ਦੇ ਸੇਵਨ ਤੋਂ ਬਚਨ ਦਾ ਸੱਦਾ ਦਿੱਤਾ! ਉਹਨਾਂ ਵੱਲੋਂ ਫਿਲਮਕਾਰ ਅਭਿਨੇਤਾ ਸੰਜੇ ਦੱਤ ਦਾ ਹਵਾਲਾ ਦਿੰਦੇ ਹੋਏ ਨਸ਼ੇ ਚੋਂ ਆਤਮ ਸ਼ਕਤੀ ਰਹਿਣ ਬਾਹਰ ਆਉਣ ਬਾਰੇ ਕਿਹਾ!

ਯੂਨੀਵਰਸਿਟੀ ਵਿਖੇ ਪਹੁੰਚਣ ਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ (ਡਾ) ਵਿਕਾਸ ਚਾਵਲਾ ਤੇ ਮੈਨੇਜਮੈਂਟ ਵਿਭਾਗ ਦੀ ਮੁਖੀ ਡਾ ਹਰਮੀਨ ਸੋਚ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ! ਪ੍ਰੋ ਚਾਵਲਾ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ ਤੇ ਉਹਨਾਂ ਇਸ ਵਿਸ਼ੇ ਨੂੰ ਅਜੋਕੇ ਸਮੇ ਦੀ ਲੋੜ ਦੱਸਿਆ! ਯੂਨੀਵਰਸਿਟੀ ਵੱਲੋਂ ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਪ੍ਰੋ (ਡਾ.) ਰਾਜਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਮੈਨੇਜਮੈਂਟ, ਵੱਲੋਂ ਪ੍ਰੋਗਰਾਮ ਦੇ ਸਵਾਗਤੀ ਸ਼ਬਦ ਰੱਖੇ ਗਏ!

ਮੁੱਖ ਬੁਲਾਰੇ ਸ੍ਰੀ ਕੰਵਰ ਵੀ.ਪੀ. ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਫਿਜ਼ੀਕਲ ਐਕਸਰਸਾਈਜ਼ ਉਪਰ ਜ਼ੋਰ ਦੇਣ ਅਤੇ ਨਸ਼ੇ ਜਿਹੀ ਅਲਾਹਮਤ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਨਸ਼ੇ ਦੇ ਸਮਾਜ ਵਿੱਚ ਦੁਸ਼ਪ੍ਰਭਾਵ ਅਤੇ ਨੈਤਿਕ ਵਿਵਹਾਰ ਵਿੱਚ ਪੈਂਦੇ ਇਸਦੇ ਨਕਾਰਤਮਕ ਅਸਰ ਬਾਰੇ ਦੱਸਿਆ। ਉਨ੍ਹਾਂ ਇਸਦੇ ਸਿਹਤ ਉਪਰ ਪੈਣ ਵਾਲੇ ਦੁਸ਼ਪ੍ਰਭਾਵ ਤੋਂ ਵੀ ਜਾਣੂੰ ਕਰਵਾਇਆਂ। ਇਸ ਮੌਕੇ ਯੂਨੀਵਰਸਿਟੀ ਦੇ ਵੱਖੋ-ਵੱਖ ਅਕਾਦਮਿਕ ਵਿਭਾਗਾਂ ਦੇ ਵਿਆਦਰਥੀ ਤੇ ਫੈਕਲਟੀ ਮੈਂਬਰ ਮੌਜੂਦ ਰਹੇ!

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਢੀਡਸਾ ਗਰੁੱਪ ਦੇ ਨਰਾਜ ਆਗੂਆ ਨੇ ਬਣਾਈ ਨਵੀ ਪਾਰਟੀ, ਬੇਗਮਪੁਰਾ ਖਾਲਸਾ ਰਾਜ ਪਾਰਟੀ ਦਾ ਐਲਾਨ ਤਖਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਹੋਇਆ

ਯੈੱਸ ਪੰਜਾਬ 14 ਅਪ੍ਰੈਲ, 2024 ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਾਬਕਾ ਕੇਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ...

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਯੈੱਸ ਪੰਜਾਬ ਅੰਮ੍ਰਿਤਸਰ, 14 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀਆਂ ਦੋ ਅਹਿਮ ਸ਼ਤਾਬਦੀਆਂ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,205FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...