- Advertisement -
ਅੱਜ-ਨਾਮਾ
ਸਭ ਦੀ ਨਜ਼ਰ ਜਦ ਚੋਣਾਂ ਦੇ ਵੱਲ ਲੱਗੀ,
ਭੁੱਲਿਆ ਫਿਰਦਾ ਕੋਰੋਨਾ ਦਾ ਡਰ ਮੀਆਂ।
ਕੋਈ ਨਹੀਂ ਪੁੱਛਦਾ, ਵਧੇ ਹਨ ਕੇਸ ਕਿੰਨੇ,
ਕਿੰਨੇ ਕੁ ਹੋਰ ਗਏ ਅੱਜ ਹਨ ਮਰ ਮੀਆਂ।
ਟਿਕਟਾਂ ਲੈਣ ਲਈ ਲੀਡਰ ਨੇ ਹੋਏ ਫਾਵੇ,
ਘੁੰਮਣਾ ਬਾਹਰ ਤੇ ਜਾਂਦੇ ਨਾ ਘਰ ਮੀਆਂ।
ਦੁੱਕੀ ਰੰਗ ਦੀ ਲੱਭਣ ਲਈ ਜ਼ੋਰ ਲਾਉਂਦੇ,
ਕੱਟੂਗੀ ਜਿਹੜੀ ਸ਼ਰੀਕਾਂ ਦੀ ਸਰ ਮੀਆਂ।
ਸੁਣਿਆ ਜਿਊਣ ਹੈ ਝੂਠ ਤੇ ਸੱਚ ਮਰਨਾ,
ਅੱਜਕੱਲ੍ਹ ਮੌਤ ਹੈ ਮੰਨ ਲਈ ਖੇਡ ਮੀਆਂ।
ਚਰਚਾ ਵਿੱਚ ਨਹੀਂ ਮੌਤ, ਨਾ ਮਹਾਮਾਰੀ,
ਚਰਚੇ ਵਿੱਚ ਹਨ ਈ ਡੀ ਦੇ ਰੇਡ ਮੀਆਂ।
-ਤੀਸ ਮਾਰ ਖਾਂ
20 ਜਨਵਰੀ, 2022 –
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -