ਯੈੱਸ ਪੰਜਾਬ
ਐਸਏਐਸ ਨਗਰ (ਮੋਹਾਲੀ), 3 ਮਾਰਚ, 2025
Punjab ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ Satwinder Singh Dharak ਦਾ ਗਾਇਆ ਗੀਤ ‘ਸਪੈਸ਼ਲ’ (ਕੁਝ ਖ਼ਾਸ) ਸਨਿੱਚਰਵਾਰ ਨੂੰ Mohali ਦੇ PVR Mohali Walk ‘ਚ ਰਿਲੀਜ਼ ਹੋ ਗਿਆ।
ਇਸ ਮੌਕੇ CGC Group of Colleges – ਝੰਜੇੜੀ ਦੇ ਚੇਅਰਮੈਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ (ਐਮਡੀ) ਸ੍ਰੀ ਅਰਸ਼ ਧਾਲੀਵਾਲ, ‘ਰੋਜ਼ਾਨਾ ਸਪੋਕਸਮੈਨ’ ਦੇ ਐਮ.ਡੀ. ਸਰਦਾਰਨੀ ਜਗਜੀਤ ਕੌਰ, ਪ੍ਰਚਾਰ ਐਡਵਰਟਾਈਜ਼ਰਜ਼ ਪ੍ਰਾਈਵੇਟ ਲਿਮਿਟੇਡ ਦੇ ਐਮ.ਡੀ. ਸ੍ਰੀ ਮਹਿੰਦਰਪਾਲ ਸਿੰਘ, ਅਦਾਕਾਰ ਨਗਿੰਦਰ ਗਾਖੜ, ਅਦਾਕਾਰਾ ਸਤਿੰਦਰ ਕੌਰ, ਨਤਾਲਿਆ ਸਮੇਤ ਸਮੁੱਚੀ ਟੀਮ ਮੌਜੂਦ ਰਹੀ। ਸ੍ਰੀ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਡਮ ਜਗਜੀਤ ਕੌਰ ਨੇ ਇਸ ਗੀਤ ਦੇ ਪ੍ਰਤਿਭਾਸ਼ਾਲੀ ਸਿਰਜਕ ਸਤਵਿੰਦਰ ਸਿੰਘ ਧੜਾਕ ਦੀ ਸ਼ਲਾਘਾ ਕਰਦਿਆਂ ਨਿੱਤ ਤਰੱਕੀ ਦੇ ਨਵੇਂ ਸਿਖ਼ਰ ਛੋਹਣ ਦਾ ਆਸ਼ੀਰਵਾਦ ਦਿੱਤਾ।
ਜਦ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਦ ਤੋਂ ਹੀ ਇਸ ਧਾਰਮਿਕ ਤੇ ਪ੍ਰੇਰਨਾਦਾਇਕ ਗੀਤ ਦੀ ਆਮਦ ਦੀ ਉਡੀਕਵਾਨ ਚਰਚਾ ਜਾਰੀ ਸੀ। ਇਸ ਖ਼ੂਬਸੂਰਤ ਮਿਊਜ਼ਿਕ ਵੀਡੀਓ ਦਾ ਨਿਰਮਾਣ ਸਾਜ਼ ਸਿਨੇ ਪ੍ਰੋਡਕਸ਼ਨਜ਼ ਅਤੇ ਅੰਗਦ ਸਚਦੇਵਾ ਨੇ ਕੀਤਾ ਹੈ।
ਸ੍ਰੀ ਸਚਦੇਵਾ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਇਹ ਗੀਤ ਸਤਵਿੰਦਰ ਸਿੰਘ ਨੇ ਖ਼ੁਦ ਲਿਖਿਆ ਹੈ ਤੇ ਸੰਗੀਤਕ ਕੰਪੋਜ਼ੀਸ਼ਨ ਵੀ ਉਸ ਨੇ ਆਪ ਹੀ ਸਜਾਈ ਹੈ। ਪ੍ਰਭਜੋਤ ਸਿੰਘ ਚੀਮਾ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਇਸ ਵੀਡੀਓ ‘ਚ ਸੰਗੀਤ ਮਿਸਟਰ ਡੋਪ ਨੇ ਦਿੱਤਾ ਹੈ ਅਤੇ ਸੰਪਾਦਨ ਵੀਐਫ਼ਐਕਸ ਹੰਟਰਜ਼ ਨੇ ਕੀਤਾ ਹੈ। ਸਿਨੇਮਾਟੋਗ੍ਰਾਫ਼ੀ ਸਤਕਰਨ ਐੱਸਜੇਐੱਸ ਦੀ ਹੈ।
ਸ੍ਰੀ ਅੰਗਦ ਸਚਦੇਵਾ ਤੇ ਸ੍ਰੀ ਮਹਿੰਦਰਪਾਲ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਤਵਿੰਦਰ ਸਿੰਘ ਧੜਾਕ ਦਾ ਇਹ ਗੀਤ ਸੱਚਮੁਚ ਦੁੱਖਾਂ ਦੇ ਝੰਬੇ ਦਿਲਾਂ ਨੂੰ ਠਾਰਨ ਵਾਲਾ ਹੈ। ਇਸ ਗੀਤ ਵਿੱਚ ਅੰਤਾਂ ਦੇ ਦੁੱਖੀ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੂੰ ਫ਼ਿਕਰ ਨਾ ਕਰ, ਤੇਰੇ ਲਈ ਬਾਬੇ ਨਾਨਕ ਨੇ ਕੁਝ ਖ਼ਾਸ ਸੋਚਿਆ ਹੋਣਾ ਹੈ।
ਇਸ ਵੀਡੀਓ ‘ਚ ਮੁੱਖ ਭੂਮਿਕਾ ਉੱਘੀ ਅਦਾਕਾਰਾ ਨਤਾਲਿਆ ਨੇ ਨਿਭਾਈ ਹੈ। ਇਸ ‘ਚ ਗੀਤ ਨੂੰ ਇੱਕ ਨਿੱਕੀ ਜਿਹੀ ਸੰਘਰਸ਼ਾਂ ਦੀ ਦਾਸਤਾਨ ਨਾਲ ਜੋੜਿਆ ਗਿਆ ਹੈ; ਜਿਸ ਦੀ ਕਹਾਣੀ ………. ਨੇ ਤਿਆਰ ਕੀਤੀ ਹੈ ਤੇ ਇਸ ਵਿੱਚ ਨਗਿੰਦਰ ਗਾਖੜ, ਸਤਵੰਤ ਕੌਰ, ਨਤਾਲਿਆ ਤੇ ਹੋਰਨਾਂ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਲੱਕੀ ਦੋਸਾਂਝ, ਲੱਕੀ ਮਹਿਰਾ ਨੇ ਵੀ ਆਪੋ–ਆਪਣਾ ਬਣਦਾ ਯੋਗਦਾਨ ਪਾਇਆ ਹੈ