Thursday, March 28, 2024

ਵਾਹਿਗੁਰੂ

spot_img
spot_img

ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਐਕਸੀਡੈਂਟ ’ਚ ਹੋਈ ਮੌਤ ਤੋਂ ਬਾਅਦ ਐਚਡੀਐਫਸੀ ਬੈਂਕ ਨੇ ਪਰਿਵਾਰ ਨੂੰ 30 ਲੱਖ ਰੁਪਏ ਦਾ ਦਿੱਤਾ ਚੈੱਕ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 7 ਜੁਲਾਈ, 2022 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਭਾਈ ਨਰਿੰਦਰ ਸਿੰਘ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਤੋਂ ਬਾਅਦ ਐਚਡੀਐਫਸੀ ਬੈਂਕ ਵੱਲੋਂ ਉਨ੍ਹਾਂ ਦੀ ਪਤਨੀ ਬੀਬੀ ਸਰਬਜੀਤ ਕੌਰ ਨੂੰ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ 30 ਲੱਖ ਦਾ ਚੈੱਕ ਦਿੱਤਾ ਗਿਆ।

ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਬੈਂਕ ਵੱਲੋਂ ਸੈਲਰੀ ਅਕਾਊਂਟ ’ਤੇ ਐਕਸੀਡੈਂਟ ਬੀਮਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨਾਲ ਵਾਪਰੀ ਦੁਖਦਾਈ ਘਟਨਾ ਭਾਵੇਂ ਪਰਿਵਾਰ ਲਈ ਨਾ-ਸਹਿਣਯੋਗ ਘਾਟਾ ਹੁੰਦਾ ਹੈ, ਪਰ ਅਜਿਹੇ ਸਮੇਂ ਪਰਿਵਾਰ ਨੂੰ ਮਿਲੀ ਸਹਾਇਤਾ ਸਹਾਈ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਭਾਈ ਨਰਿੰਦਰ ਸਿੰਘ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ, ਜਿਸ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ਵੱਲੋਂ 30 ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਈ ਨਰਿੰਦਰ ਸਿੰਘ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ, ਰਾਣਵਾਂ ਵਿਖੇ ਡਿਊਟੀ ਨਿਭਾਉਂਦਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਚਡੀਐਫਸੀ ਬੈਂਕ ਬ੍ਰਾਂਚ ਗੋਲਡਨ ਟੈਂਪਲ ਦਾ ਭਾਈ ਨਰਿੰਦਰ ਸਿੰਘ ਦੇ ਪਰਿਵਾਰ ਨੂੰ ਚੈੱਕ ਦੇਣ ’ਤੇ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਸ. ਜੋਧ ਸਿੰਘ ਸਮਰਾ, ਬਾਬਾ ਗੁਰਪ੍ਰੀਤ ਸਿੰਘ, ਮੈਂਬਰ ਸ. ਨਵਤੇਜ ਸਿੰਘ ਕਾਉਣੀ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਐਚਡੀਐਫਸੀ ਬੈਂਕ ਦੇ ਜੋਨਲ ਹੈੱਡ ਅਮਿਤ ਗਗਨੇਜਾ, ਕਲਾਸਟਰ ਹੈੱਡ ਸ੍ਰੀ ਵਿਵੇਕ ਅਭੀ, ਬ੍ਰਾਂਚ ਮੈਨੇਜਰ ਸ੍ਰੀ ਹਰਿੰਦਰ ਸੋਨੀ ਆਦਿ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...