- Advertisement -
ਅੱਜ-ਨਾਮਾ
ਸ਼ਾਵਾ-ਸ਼ਾਵਾ ਪੰਜਾਬ ਦਿਓ ਆਗੂਓ ਓਏ,
ਜਿੱਦਾਂ ਤੁਸੀਂ ਵਿਖਾਇਆ ਈ`ਕੱਠ ਬੇਲੀ।
`ਕੱਲਾ ਤਿਨਕਾ ਤੇ ਕੋਈ ਵੀ ਤੋੜ ਸਕਦਾ,
ਮੁਸ਼ਕਲ ਤੋੜਨੀ ਬੱਝੀ ਜਿਹੀ ਗੱਠ ਬੇਲੀ।
ਆ ਗਏ ਸਾਰੇ ਕਿਸਾਨਾਂ ਦੇ ਪਿੱਠ ਉੱਪਰ,
ਸਾਰੀ ਨਿਕਲ ਗਈ ਢਿੱਲ ਤੇ ਮੱਠ ਬੇਲੀ।
ਏਦਾਂ ਈ ਅੱਗੇ ਵੀ ਕਦਮ ਵਧਾਈ ਜਾਵੋ,
ਕੀਤੀ ਸਾਂਝ ਦੀ ਜਿਹੜੀ ਆ ਚੱਠ ਬੇਲੀ।
ਕਰਦਾ ਪਿਆ ਸੰਘਰਸ਼ ਕਿਰਸਾਨ ਸਾਡਾ,
ਜੀਹਨੂੰ ਮਾੜਾ ਭਵਿੱਖ ਰਿਹਾ ਦਿੱਸ ਬੇਲੀ।
ਮਿਲਿਆ ਵਕਤ ਜੇ ਵਫਾ ਦਿਖਾਵਣੇ ਦਾ,
ਐਵੇਂ ਕਰ ਲਿਓ ਵਕਤ ਨਾ ਮਿੱਸ ਬੇਲੀ।
-ਤੀਸ ਮਾਰ ਖਾਂ
ਅਕਤੂਬਰ 21, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -