- Advertisement -
ਅੱਜ-ਨਾਮਾ
ਵੱਜੀ ਆ ਸੱਟ ਫਿਰ ਅੱਜ ਅਕਾਲੀਆਂ ਨੂੰ,
ਸਿਰਸਾ ਪਾਰਟੀ ਨੂੰ ਗਿਆ ਹੈ ਛੱਡ ਬੇਲੀ।
ਬਹੁਤਾ ਉਹਦਾ ਇਤਬਾਰ ਸੀ ਬਾਦਲਾਂ ਨੂੰ,
ਕਦੇ ਵੀ ਹੋਊ ਨਹੀਂ ਅਸਾਂ ਤੋਂ ਅੱਡ ਬੇਲੀ।
ਏਨੀ ਤੇਜ਼ ਨਾਲ ਕਰ ਗਿਆ ਦਲਬਦਲੀ,
ਵੇਖ ਰਹੇ ਲੋਕ ਹਨ ਅੱਖਾਂ ਨੂੰ ਟੱਡ ਬੇਲੀ।
ਸੁਬ੍ਹਾ `ਕਾਲੀ ਤਾਂ ਸ਼ਾਮ ਨੂੰ ਭਾਜਪਾਈਆ,
ਛੜੱਪਾ ਮਾਰਿਆ, ਟੱਪੀ ਉਸ ਖੱਡ ਬੇਲੀ।
ਜਿਹੜੀ ਲੀਹ ਹੈ ਪਾ ਗਿਆ ਅੱਜ ਸਿਰਸਾ,
ਅਗਲੇ ਦਿਨੀਂ ਕੁਝ ਜਾਣੇ ਹਨ ਹੋਰ ਬੇਲੀ।
ਫਲਾਣਾ ਜਾਊ, ਫਲਾਣਾ ਵੀ ਗਿਆ ਜਾਣੋ,
ਸੁਣਨ ਲੱਗਾ ਇਹ ਤੁਰਤ ਹੀ ਸ਼ੋਰ ਬੇਲੀ।
-ਤੀਸ ਮਾਰ ਖਾਂ
ਦਸੰਬਰ 02, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -