ਅੱਜ-ਨਾਮਾ
ਲੱਗਣ ਲੱਗੇ ਨੇ ਦਿੱਲੀ ਵਿੱਚ ਨਵੇਂ ਨਾਅਰੇ,
ਮੁੜ ਕੇ ਲੋਕਾਂ ਨੂੰ ਲੱਗੇ ਭਰਮਾਉਣ ਮੀਆਂ।
ਬਣ ਗਈ ਜੇਕਰ ਸਕਰਾਰ ਤਾਂ ਸੱਚ ਜਾਣੋ,
ਸਮਾਂ ਚੰਗਾ ਫਿਰ ਲੱਗਿਆ ਆਉਣ ਮੀਆਂ।
ਜ਼ਿੰਦਗੀ ਤੁਸਾਂ ਦੀ ਹੋਣੀ ਫਿਰ ਕਿੰਜ ਸੌਖੀ,
ਯੋਜਨਾ ਲੱਗ ਪਏ ਅਸੀਂ ਬਣਾਉਣ ਮੀਆਂ।
ਕਰਨਾ ਤੁਸਾਂ ਬੱਸ ਕੰਮ ਆ ਸਿਰਫ ਇੱਕੋ,
ਜਾਵਣਾ ਤੁਸਾਂ ਨੇ ਵੋਟ ਆ ਪਾਉਣ ਮੀਆਂ।
ਵੋਟਰ ਬਣ ਗਿਆ ਬਾਪ ਅੱਜ ਲੀਡਰਾਂ ਦਾ,
ਸਭ ਦੇ ਲਾਰੇ ਉਹ ਗਿਣੀ ਗਿਣਾਈ ਜਾਂਦਾ।
ਫਾਇਦਾ ਦੁੱਕੀ ਦਾ ਕਿੱਧਰ ਹੈ ਦੂਜਿਆਂ ਤੋਂ,
ਸਾਲਾਂ ਪੰਜਾਂ ਦਾ ਲੇਖਾ ਜਿਹਾ ਲਾਈ ਜਾਂਦਾ।
-ਤੀਸ ਮਾਰ ਖਾਂ
Dec 31, 2024