Thursday, April 18, 2024

ਵਾਹਿਗੁਰੂ

spot_img
spot_img

ਵੈਲੇਨਟਾਈਨ ਡੇਅ ਨੂੰ ਹੋਰ ਖ਼ਾਸ ਬਣਾਉਣ ਲਈ, ਮੀਕਾ ਸਿੰਘ ਨੇ ਰਿਲੀਜ਼ ਕੀਤਾ ਨਵਾਂ ਗ਼ੀਤ ‘ਤੇਰੇ ਬਿਨ ਜ਼ਿੰਦਗੀ’

- Advertisement -

ਚੰਡੀਗੜ੍ਹ, ਫਰਵਰੀ 15, 2021 –
ਪਿਆਰ ਇੱਕ ਭਾਵਨਾ ਹੈ ਜੋ ਭਾਸ਼ਾਈ ਅਤੇ ਭੂਗੋਲਿਕ ਸੀਮਾਵਾਂ ਤੋਂ ਪਰੇ ਹੈ। ਹਾਲਾਂਕਿ, ਜਦੋਂ ਇਸ ਭਾਵਨਾ ਦੇ ਪ੍ਰਗਟਾਵੇ ਦੀ ਗੱਲ ਆਉਂਦੀ ਹੈ, ਤਾਂ ਰੋਮਾੰਟਿਕ ਗੀਤਾਂ ਤੋਂ ਬੇਹਤਰ ਕਿ ਹੋ ਸਕਦਾ ਹੈ। ਰੋਮਾਂਸ ਲਈ ਗੀਤਾਂ ਜਾਂ ਸੰਗੀਤ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ, ਗਾਇਕ ਅਤੇ ਸੰਗੀਤਕਾਰ ਬੇਹਤਰੀਨ ਰੋਮਾੰਟਿਕ ਟਰੈਕ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਸ ਵੈਲੇਨਟਾਈਨ, ਮੀਕਾ ਸਿੰਘ ਰੋਮਾਂਟਿਕ ਟਰੈਕ ‘ਤੇਰੇ ਬਿਨ ਜ਼ਿੰਦਗੀ’ ਲੈ ਕੇ ਆਏ ਹਨ।

ਟੀਮ ਬਾਰੇ ਗੱਲ ਕਰਦਿਆਂ, ਭਾਰਤੀ ਸੰਗੀਤ ਉਦਯੋਗ ਦੇ ਪੌਪ ਕਿੰਗ ਮੀਕਾ ਸਿੰਘ ਨੇ ਪ੍ਰੋ: ਮੀਨੂੰ ਬਖਸ਼ੀ ਨਾਲ ਮਿਲ ਕੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਹੈ, ਜੋ ਕਵੀ, ਗਾਇਕ, ਸਪੈਨਿਸ਼ ਦੇ ਪ੍ਰੋਫੈਸਰ ਅਤੇ ਇੱਕ ਸਮਾਜ ਸੇਵਕ ਹਨ। ਇਹਨਾਂ ਦੇ ਨਾਮ ਵਿੱਚ ਪਹਿਲਾਂ ਹੀ ਦੋ ਪੰਜਾਬੀ ਲੋਕ ਐਲਬਮ ਹਨ ਅਤੇ ਇਸ ਗਾਣੇ ਨਾਲ ਉਹ ਗੀਤਕਾਰੀ ਚ ਵੀ ਆਪਣੀ ਸ਼ੁਰੂਆਤ ਕਰ ਰਹੇ ਹਨ।

ਗਾਣੇ ਦੇ ਬੋਲ ਮੀਨੂੰ ਬਖਸ਼ੀ ਨੇ ਲਿਖੇ ਹਨ। ਭਾਰਗਵ ਦਾਸ ਨੇ ਗਾਣੇ ਦਾ ਸੰਗੀਤ ਦਿੱਤਾ ਹੈ। ‘ਤੇਰੇ ਬਿਨ ਜ਼ਿੰਦਗੀ’ ਦਾ ਵੀਡੀਓ ਵਿਸ਼ਾਲ ਦੇਸਾਈ ਨੇ ਡਾਇਰੈਕਟ ਕੀਤਾ ਹੈ। ਗਾਣੇ ਦਾ ਵੀਡੀਓ ਪਹਿਲਾਂ ਹੀ ਮਿਊਜ਼ਿਕ ਐਂਡ ਸਾਉੰਡ ਲੇਬਲ ਤੋਂ ਰਿਲੀਜ਼ ਕੀਤਾ ਗਿਆ ਹੈ।

ਗਾਣੇ ਦੇ ਰਿਲੀਜ਼ ਹੋਣ ਤੇ ਮੀਕਾ ਸਿੰਘ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਰੋਮਾਂਟਿਕ ਗਾਣੇ ਤੁਹਾਨੂੰ ਦਰਸ਼ਕਾਂ ਵਿੱਚ ਸਰਬੋਤਮ ਪਹੁੰਚ ਪ੍ਰਦਾਨ ਕਰਦੇ ਹਨ। ਵੈਲੇਨਟਾਈਨ ਦੇ ਮੌਕੇ ‘ਤੇ ਮੇਰੇ ਗਾਣੇ ਨੂੰ ਜਾਰੀ ਕਰਨਾ ਸੋਨੇ ਤੇ ਸੁਹਾਗੇ ਦੀ ਤਰਾਂ ਹੈ। ਮੈਂਨੂੰ ਮੇਰੇ ਗਾਣੇ ਬਾਰੇ ਪੂਰਾ ਭਰੋਸਾ ਹੈ। ਤੇਰੇ ਬਿਨ ਜ਼ਿੰਦਗੀ ਇਕ ਕਲਾਸਿਕ ਆਧੁਨਿਕ ਪਿਆਰ ਦਾ ਗਾਣਾ ਹੈ ਅਤੇ ਪ੍ਰੋਫੈਸਰ ਮੀਨੂੰ ਬਖਸ਼ੀ ਦੇ ਨਾਲ ਮਿਲ ਕੇ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ। ਮੈਂ ਬੱਸ ਇਹੀ ਚਾਹੁੰਦਾ ਹਾਂ ਕਿ ਦਰਸ਼ਕ ਇਸ ਨੂੰ ਪਿਆਰ ਕਰਨ।”

‘ਤੇਰੇ ਬਿਨ ਜ਼ਿੰਦਾਗੀ’ ਗਾਣੇ ਦਾ ਵੀਡੀਓ ਪਹਿਲਾਂ ਹੀ 14 ਫਰਵਰੀ 2021 ਨੂੰ ਮਿਊਜ਼ਿਕ ਐਂਡ ਸਾਉੰਡ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ।

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,203FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...