- Advertisement -
ਅੱਜ-ਨਾਮਾ
ਵੇਖ ਬੰਤਿਆ ਵਾਇਰਸ ਨਾ ਆਏ ਕਾਬੂ,
ਇਸ ਦੇ ਮੂਹਰੇ ਆ ਬੌਣਾ ਸੰਸਾਰ ਬੇਲੀ।
ਚਿੰਤਾ ਵਿੱਚ ਅਮਰੀਕਾ, ਬ੍ਰਿਟੇਨ ਫਿਰਦੇ,
ਫਿਕਰ ਵਿੱਚ ਹੈ ਭਾਰਤ ਸਰਕਾਰ ਬੇਲੀ।
ਟੀਕਾ ਇਹਦਾ ਹੈ ਲੱਗਦਾ ਪਿਆ ਭਾਵੇਂ,
ਕਰਦੇ ਲੋਕ ਨਾ ਹਾਲੇ ਇਤਬਾਰ ਬੇਲੀ।
ਵਹਿਮਾਂ ਵਿੱਚ ਨੇ ਫਸੇ ਪਏ ਲੋਕ ਸਾਡੇ,
ਠੱਗਾਂ ਛੋਹ ਲਿਆ ਈ ਕਾਰੋਬਾਰ ਬੇਲੀ।
ਦੇਸੀ ਨੁਸਖਾ ਹੈ ਵੰਡਦਾ ਕੋਈ ਸ਼ੋਹਦਾ,
ਕੋਈ ਮੰਤਰ ਵੀ ਵੇਚ ਹੈ ਗਿਆ ਬੇਲੀ।
ਪਰਦੇ ਓਹਲੇ ਪਈ ਚੱਲੇ ਦੁਕਾਨਦਾਰੀ,
ਨਜ਼ਰ ਕਿਸੇ ਦੇ ਕੱਖ ਨਾ ਪਿਆ ਬੇਲੀ।
-ਤੀਸ ਮਾਰ ਖਾਂ
ਅਪ੍ਰੈਲ 06, 2021
- Advertisement -