ਅੱਜ-ਨਾਮਾ
ਵਿੱਚ ਵਲੈਤ ਦੇ ਚੋਣ ਰਿਜ਼ਲਟ ਆਇਆ,
ਹਾਕਮ ਪਾਰਟੀ ਦੀ ਹੋਈ ਆ ਹਾਰ ਬੇਲੀ।
ਰਿਸ਼ੀ ਸੁਨਕ ਬਚਾਈ ਆ ਸੀਟ ਆਪਣੀ,
ਪਈ ਆ ਪਾਰਟੀ ਨੂੰ ਬਹੁਤ ਮਾਰ ਬੇਲੀ।
ਕੀਤਾ ਮਾੜਾ ਸੀ ਓਸ ਤੋਂ ਪਹਿਲਿਆਂ ਵੀ,
ਬਦਨਾਮੀ ਇਸੇ ਦੀ ਵਿੱਚ ਬਾਜ਼ਾਰ ਬੇਲੀ।
ਜਾਂਦਾ ਜਿੱਤ ਤਾਂ ਹੋਣੀ ਸੀ ਟੌਹਰ ਉਹਦੀ,
ਨਿਭਣੇ ਹਾਰ ਦੇ ਪਿੱਛੋਂ ਨਹੀਂ ਯਾਰ ਬੇਲੀ।
ਮੁਖੀਆ ਜਦੋਂ ਬ੍ਰਿਟੇਨ ਦਾ ਸੁਨਕ ਬਣਿਆ,
ਭਾਰਤੀਆਂ ਖੁਸ਼ੀ ਮਨਾਈ ਤਦ ਬੜੀ ਬੇਲੀ।
ਹੋਈ ਜਦ ਚੋਣ ਤੇ ਗਈ ਹੈ ਪਲਟ ਬਾਜ਼ੀ,
ਉਲਟੀ ਸੋਚ ਦੇ ਵੱਲ ਜਨਤਾ ਖੜੀ ਬੇਲੀ।
-ਤੀਸ ਮਾਰ ਖਾਂ
6 ਜੁਲਾਈ, 2024