Friday, March 29, 2024

ਵਾਹਿਗੁਰੂ

spot_img
spot_img

ਵਿਜੀਲੈਂਸ ਤੇ ਤਹਿਸੀਲਦਾਰਾਂ ਦੇ ਭੇੜ ਵਿੱਚ ਪਿਸ ਰਹੇ ‘ਆਮ ਲੋਕ’ – 24 ਨਵੰਬਰ ਤੋਂ ਚੱਲ ਰਹੀ ਹੜਤਾਲ, ਸਰਕਾਰ ਨੂੰ ਨਹੀਂ ਖ਼ਿਆਲ

- Advertisement -

ਯੈੱਸ ਪੰਜਾਬ
ਜਲੰਧਰ, 2 ਦਸੰਬਰ, 2021:
ਵਿਜੀਲੈਂਸ ਬਿਓਰੋ ਵੱਲੋਂ 22 ਨਵੰਬਰ ਨੂੰ ਕੀਤੀ ਗਈ ਇਕ ਕਾਰਵਾਈ ਨਾਲ ਸ਼ੁਰੂ ਹੋਏ ਵਿਜੀਲੈਂਸ ਅਤੇ ਤਹਿਸੀਲਦਾਰਾਂ ਦੇ ਭੇੜ ਵਿੱਚ ਆਮ ਲੋਕ ਪਿਸ ਰਹੇ ਹਨ ਪਰ ਇਸੇ ਸੰਬੰਧ ਵਿੱਚ 9 ਦਿਨ ਤੋਂ ਚੱਲ ਰਹੀ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਵਿੱਚ ਆਮ ਬੰਦ ਪਿਸ ਰਿਹਾ ਹੈ।

ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਵੀ ਨਵੀਂ ਬਣੀ ‘ਪ੍ਰੋ-ਐਕਟਿਵ’ ਸਰਕਾਰ ਇਸ ਮਾਮਲੇ ’ਤੇ ਅੱਖਾਂ ਬੰਦ ਕੀਤੀ ਬੈਠੀ ਹੈ ਅਤੇ ਮਸਲਾ ਹੱਲ ਕਰਨ ਲਈ ਨਾ ਤਾਂ ਕੋਈ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਕਾਹਲੀ ਵਿਖ਼ਾਈ ਜਾ ਰਹੀ ਹੈ ਜਿਸ ਕਾਰਨ ਸੂਬੇ ਵਿੱਚ ਨਾ ਕੇਵਲ ਰਜਿਸਟਰੀਆਂ ਅਤੇ ਮਾਲ ਵਿਭਾਗ ਨਾਲ ਸੰਬੰਧਤ ਹੋਰ ਕੰਮ ਠੱਪ ਪਏ ਹਨ ਸਗੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਵੀ ਆਮ ਲੋਕ ਖੱਜਲ ਖ਼ੁਆਰ ਹੋ ਰਹੇ ਹਨ।

ਇਕ ਜਾਣਕਾਰ ਸੂਤਰ ਦਾ ਦਾਅਵਾ ਹੈ ਕਿ ਕੇਵਲ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਹੀ ਕੰਮ ਠੱਪ ਨਹੀਂ ਹੈ, ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਵੀ ਕੋਈ ਕੰਮ ਨਹੀਂ ਹੋ ਰਿਹਾ, ਡੀ.ਸੀ.; ਏ.ਡੀ.ਸੀ.; ਐਸ.ਡੀ.ਐਮ., ਡੀ.ਆਰ.ਉ. ਅਤੇ ਤਹਿਸੀਲਦਾਰਾਂ ਦੀਆਂ ‘ਕੋਰਟਸ’ ਵੀ ਨਹੀਂ ਲੱਗ ਰਹੀਆਂ।

ਇੰਨੇ ਦਿਨ ਕੰਮ ਬੰਦ ਰਹਿਣ ਕਾਰਨ ਨਾ ਕੇਵਲ ਸਥਾਨਕ ਲੋਕ ਖੱਜਲ ਖ਼ੁਆਰ ਹੋ ਰਹੇ ਹਨ ਸਗੋਂ ਵਿਦੇਸ਼ਾਂ ਤੋਂ ਰਜਿਸਟਰੀਆਂ ਆਦਿ ਕਰਵਾਉਣ ਲਈ ਕੁਝ ਦਿਨ ਕੱਢ ਕੇ ਵਿਸ਼ੇਸ਼ ਤੌਰ ’ਤੇ ਪੁੱਜੇ ਕਈ ਲੋਕਾਂ ਨੂੰ ਇਸ ਕਦਰ ਖੱਜਲ ਹੋਣਾ ਪਿਆ ਹੈ ਕਿ ਉਹ ਬਿਨਾਂ ਰਜਿਸਟਰੀਆਂ ਕਰਾਏ ਫ਼ਲਾਈਟਾਂ ਫ਼ੜ ਕੇ ਵਾਪਸ ਆਪੋ ਆਪਣੇ ਟਿਕਾਣਿਆਂ ’ਤੇ ਚਲੇ ਗਏ ਹਨ।

ਆਮ ਲੋਕਾਂ ਦੇ ਕਈ ਅਤਿ ਜ਼ਰੂਰੀ ਕੰਮ ਹੀ ਨਹੀਂ ਰੁਕੇ ਪਏ ਸਗੋਂ ਹੜਤਾਲ ਲਗਾਤਾਰ ਚੱਲਣ ਅਤੇ ਹੁਣ ਤਕ ਜਾਰੀ ਰਹਿਣ ਕਾਰਨ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਪਰ ਤੇਜ਼ੀ ਨਾਲ ਚੋਣਾਂ ਵੱਲ ਨੂੰ ਭੱਜੀ ਜਾਂਦੀ ਸਰਕਾਰ ਅਤੇ ਚੋਣ ‘ਮੋਡ’ ਵਿੱਚ ਆਈ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਇਹ ਹੜਤਾਲ ਕੋਈ ਐਸਾ ਮਸਲਾ ਨਹੀਂ ਜਾਪ ਰਹੀ ਜਿਸ ਨੂੰ ਹੱਲ ਕਰਨਾ ਜ਼ਰੂਰੀ ਸਮਝਿਆ ਜਾਵੇ।

ਮਾਮਲਾ 22 ਨਵੰਬਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦ ਵਿਜੀਲੈਂਸ ਬਿਉਰੋ ਦੇ ਡੀ.ਐਸ.ਪੀ. ਸ: ਨਿਰੰਜਨ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਸ਼ੰਕਰ ਤਹਿਸੀਲ ਹੇਠ ਪੈਂਦੀ ਸਬ-ਤਹਿਸੀਲ ਮਾਹਿਲਪੁਰ ਵਿਖ਼ੇ ਛਾਪੇਮਾਰੀ ਕਰਕੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਰਜਿਸਟਰੀ ਕਲਰਕ ਮਨਜੀਤ ਸਿੰਘ, ਵਸੀਕਾ ਨਵੀਸ ਰਜਿੰਦਰ ਨਾਥ ਅਤੇ ਉਸ ਕੋਲ ਕੰਮ ਕਰਦੇ ਇਕ ਵਿਅਕਤੀ ਬਲਵਿੰਦਰ ਲਾਲ ਸੀਨਾ ਨੂੰ ਧਰਮ ਸਿੰਘ ਪਾਰੋਵਾਲ ਹਾਲ ਵਾਸੀ ਮਾਹਿਲਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕਰ ਲਿਆ। ਪੇਚ ਇੱਥੇ ਫ਼ਸ ਗਿਆ ਕਿ ਰਿਸ਼ਵਤ ਦੀ 13 ਹਜ਼ਾਰ ਰੁਪਏ ਦੀ ਰਕਮ ਕਥਿਤ ਤੌਰ ’ਤੇ ਬਲਵਿੰਦਰ ਲਾਲ ਤੋਂ ਬਰਾਮਦ ਕੀਤੀ ਗਈ।

ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖ਼ ਗਿਆ ਅਤੇ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਦਾ ਦੋਸ਼ ਹੈ ਕਿ ਸ਼ਿਕਾਇਤਕਰਤਾ ਆਪ ਕਹਿ ਰਿਹਾ ਹੈ ਕਿ ਉਹ ਨਾਇਬ ਤਹਿਸੀਲਦਾਰ ਨੂੰ ਨਾ ਜਾਣਦਾ ਹੈ, ਨਾ ਮਿਲਿਆ ਹੈ ਅਤੇ ਨਾ ਹੀ ਉਸਨੇ ਉਸਨੂੰ ਰਿਸ਼ਵਤ ਦੀ ਰਕਮ ਦਿੱਤੀ ਹੈ।

ਇਸ ਬਾਰੇ ਗੱਲ ਕਰਦਿਆਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਉਹ ਮਾਲ ਮੰਤਰੀ, ਮੁੱਖ ਸਕੱਤਰ, ਐਫ.ਸੀ.ਆਰ., ਪ੍ਰਿੰਸੀਪਲ ਸਕੱਤਰ ਵਿਜੀਲੈਂਸ ਨੂੰ ਮਿਲ ਕੇ ਆਪਣੀ ਗੱਲ ਸਮਝਾ ਚੁੱਕੇ ਹਨ ਪਰ ਸਰਕਾਰ ਨੇ 25 ਨਵੰਬਰ ਤੋਂ ਬਾਅਦ ਉਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਨੂੰ ਨਾਜਾਇਜ਼ ਫ਼ੜਿਆ ਗਿਆ ਹੈ ਅਤੇ ਉਸ ’ਤੇ ਕੇਸ ਵਾਪਸ ਹੋਣ ਅਤੇ ਰਿਹਾਈ ਤਕ ਹੜਤਾਲ ਜਾਰੀ ਰਹੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਤੋਂ ਇਲਾਵਾ, ਪਟਵਾਰੀ, ਕਾਨੂੂੰਗੋ, ਡੀ.ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਉਨ੍ਹਾਂ ਦੀ ਹੜਤਾਲ ਵਿੱਚ ਸ਼ਾਮਲ ਹਨ ਜਦਕਿ ਪੀ.ਸੀ.ਐਸ. ਅਧਿਕਾਰੀਆਂ ਦੀ ਐਸੋਸੀਏਸ਼ਨ ਦੀ ਨੈਤਿਕ ਹਮਾਇਤ ਵੀ ਉਨ੍ਹਾਂ ਨੂੰ ਪ੍ਰਾਪਤ ਹੈ।

ਇਸ ਸੰਬੰਧੀ ਸ: ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ.ਵਿਜੀਲੈਂਸ ਬਿਓਰੋ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਨੇ ਤੱਥਾਂ ਦੇ ਆਧਾਰ ’ਤੇ ਹੀ ਕੇਸ ਬਣਾਇਆ ਹੈ ਅਤੇ ਹੁਣ ਜੋ ‘ਐਜੀਟੇਸ਼ਨ’ ਚੱਲ ਰਹੀ ਹੈ, ਉਹ ਸਰਕਾਰ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵਿਚਕਾਰ ਹੈ, ਇਸ ਲਈ ਉਹ ਇਸ ’ਤੇ ਹੋਰ ਟਿੱਪਣੀ ਨਹੀਂ ਕਰਨਾ ਚਾਹੁਣਗੇ।

- Advertisement -

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, ਮਾਰਚ 29, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,256FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...