- Advertisement -
ਅੱਜ-ਨਾਮਾ
ਵਿਗੜਦੀ ਹਾਲਤ ਆ ਜਾਂਵਦੀ ਪਾਕਿ ਵੰਨੀਂ,
ਹਰ ਕੋਈ ਦੂਜੇ ਨੂੰ ਦੇਵੇ ਪਿਆ ਦੋਸ਼ ਬੇਲੀ।
ਖਿੱਚੋਤਾਣ ਪਈ ਚੱਲ ਰਹੀ ਕੁਰਸੀਆਂ ਲਈ,
ਕੁਰਸੀਆਂ ਖੋਹਣ-ਬਚਾਉਣ ਨੂੰ ਜੋਸ਼ ਬੇਲੀ।
ਅਸਲੀ ਤਾਕਤ ਆ ਹੱਥ ਵਿੱਚ ਫੌਜੀਆਂ ਦੇ,
ਫੌਜ ਦੇ ਜਨਰਲ ਆ ਸਿਰਫ ਖਾਮੋਸ਼ ਬੇਲੀ।
ਡੁੱਬਦੀ ਮੁਲਕ ਦੀ ਜਾਂਦੀ ਆ ਆਰਥਕਿਤਾ,
ਇਹਦੀ ਲੀਡਰ ਨਹੀਂ ਕਿਸੇ ਨੂੰ ਹੋਸ਼ ਬੇਲੀ।
ਖਜ਼ਾਨੇ ਵਿੱਚ ਨਹੀਂ ਕੱਖ ਹੈ ਰਿਹਾ ਉਸ ਦੇ,
ਦੇ ਰਿਹਾ ਮੁਲਕ ਨਹੀਂ ਕੋਈ ਹੁਦਾਰ ਬੇਲੀ।
ਓਧਰ ਲੰਕਾ ਸਮੁੰਦਰ ਵਿੱਚ ਰੁੜ੍ਹੀ ਲੱਗਦੀ,
ਅਗਲਾ ਪਾਕਿ ਦਾ ਜਾਪ ਰਿਹਾ ਵਾਰ ਬੇਲੀ।
-ਤੀਸ ਮਾਰ ਖਾਂ
ਮਈ 18, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -