Wednesday, April 24, 2024

ਵਾਹਿਗੁਰੂ

spot_img
spot_img

‘ਵਾਹ.. ਕਿਆ ਗਰੀਬਾਂ ਦੀ ਸਰਕਾਰ ਹੈ’ ਹੁਣ ਇਹ ਕੈਪਟਨ ਕੈਂਪ ਵੱਲੋਂ ਰਵੀਨ ਠੁਕਰਾਲ ਦਾ ਵਾਰ ਹੈ; ਬਦਲ ਗਏ ‘ਰੋਲ’ ਪਰ ਜੰਗ ਜਾਰੀ ਹੈ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 22 ਸਤੰਬਰ, 2021:
ਜੇ ਕਾਂਗਰਸ ਹਾਈਕਮਾਨ ਨੇ ਇਹ ਸਮਝ ਲਿਆ ਹੋਵੇ ਕਿ ‘ਮਹਾਰਾਜੇ’ ਦਾ ਤਖਤਾ ਪਲਟ ਕਰਕੇ ਇਕ ‘ਆਮ ਆਦਮੀ’ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਹੋ ਗਿਆ ਹੈ ਤਾਂ ਇਹ ਸ਼ਾਇਦ ਇਕ ਵੱਡੀ ਭੁੱਲ ਹੋਵੇਗੀ।

ਮਿਸ਼ਨ ਤਖ਼ਤਾ ਪਲਟ ਪੂਰਾ ਹੋ ਗਿਐ, ਇਸ ਵਿੱਚ ਕੋਈ ਸ਼ੱਕ ਨਹੀਂ ਪਰ ਰਾਜ ਕਾਂਗਰਸ ਅੰਦਰ ਸਭ ਕੁਝ ਸੁਲਝਾ ਲਿਆ ਗਿਆ ਹੈ ਅਤੇ 2022 ਚੋਣਾਂ ਲਈ ਪਾਰਟੀ ਇਕਜੁੱਟ ਹੈ ਅਤੇ ਇਕਮੁੱਠ ਹੋ ਕੇ ਪਿੜ ਵਿੱਚ ਨਿੱਤਰੇਗੀ, ਇਸ ਵਿੱਚ ਕਾਫ਼ੀ ਸ਼ੱਕ ਹੈ।

ਹਾਂ, ਰੋਲ ਜ਼ਰੂਰ ਬਦਲ ਗਏ ਹਨ। ਅਜੇ ਸ਼ੁੱਕਰਵਾਰ ਤਾਈਂ ਇਕ ਧੜਾ ਸਰਕਾਰ ਦੇ ਵਿੱਚ ਹੋ ਕੇ ਵੀ ਸਰਕਾਰੋਂ ਬਾਹਰ ਬਹਿ ਕੇ ਆਪਣੀ ਹੀ ਸਰਕਾਰ ’ਤੇ ਨਿੱਤ ਦਿਹਾੜੇ ਸਵਾਲ ਖੜ੍ਹੇ ਕਰਕੇ ਆਪਣੀ ਹੀ ਸਰਕਾਰ ਨੂੰ ਠਿੱਬੀ ਲਾਉਣ ਵਿੱਚ ਹੀ ਆਪਣੀ ਜਿੱਤ ਸਮਝਦਾ ਸੀ ਪਰ ਅੱਜ ਸਾਹਮਣੇ ਆਏ ਇਕ ਟਵੀਟ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਹੁਣ ਵਾਰ ਦੂਜੇ ਬੰਨਿਉਂ ਹੋਣਗੇ। ਆਪਣੀ ਹੀ ਸਰਕਾਰ ਹੁਣ ਦੂਜਾ ਧੜਾ ਕਟਹਿਰੇ ਵਿੱਚ ਖੜ੍ਹੀ ਕਰੇਗਾ।

ਜਿੱਥੇ ਅੱਜ ਦੁਪਹਿਰ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਸੱਤਾ ’ਤੇ ਕਾਬਜ਼ ਧੜੇ ਨੇ ਆਪਣੀ ਪਲੇਠੀ ਅੰਮ੍ਰਿਤਸਰ ਫ਼ੇਰੀ ਦੌਰਾਨ ਹੀ ਕੈਪਟਨ ਪੱਖੀ ਆਗੂ ਅਤੇ ਉਨ੍ਹਾਂ ਦੇ ਹੀ ਮੁੱਖ ਮੰਤਰੀ ਹੁੰਦਿਆਂ ਥਾਪੇ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਦਿਨੇਸ਼ ਬਾਸੀ ਦਾ ‘ਵਢਾਂਗਾ’ ਕਰ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਸ:ਸਿੱਧੂ ਦੇ ਕਰੀਬੀ ਮੰਨੇ ਜਾਂਦੇ ਕੌਂਸਲਰ ਦਮਨਦੀਪ ਸਿੰਘ ਨੂੰ ਨਗਰ ਸੁਧਾਰ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ, ਉੱਥੇ ਨਿਉਂਦਾ ਪਾਉਣ ਦਾ ਸਿਲਸਿਲਾ ਦੂਜੇ ਧੜੇ ਨੇ ਆਰੰਭਦਿਆਂ ਭਾਜੀ ਮੋੜੀ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸ੍ਰੀ ਰਵੀਨ ਠੁਕਰਾਲ ਦੇ ਟਵੀਟ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਕਾਂਗਰਸੀ ਜਾਂ ਫ਼ਿਰ ਕਾਂਗਰਸ ਪੱਖੀ ਹੋ ਕੇ ਵੀ ਆਪਣੀ ਹੀ ਸਰਕਾਰ ਦੇ ਵਿਰੁੱਧ ਟਵਿੱਟਰ ਅਤੇ ਫ਼ੇਸਬੁੱਕ ’ਤੇ ਟਿੱਪਣੀਆਂ ਦੀ ਪ੍ਰਚਲਨ ਨੂੰ ਹਾਈ ਕਮਾਨ ਪ੍ਰਵਾਨ ਹੀ ਕਰਦੀ ਹੈ ਤਾਂ ਫ਼ਿਰ ਅਸੀਂ ਵੀ ਟਵਿੱਟਰ ਟਵਿੱਟਰ ਖ਼ੇਡਾਂਗੇ।

ਸ: ਚੰਨੀ ਦੀ ਸ: ਸਿੱਧੂ ਸਮਰਥਿਤ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸ੍ਰੀ ਰਵੀਨ ਠੁਕਰਾਲ ਦਾ ਪਹਿਲਾ ਟਵੀਟ ਸ: ਸਿੱਧੂ ਦੀ ਟਵਿੱਟਰ ’ਤੇ ਪਾਈ ਉਸੇ ਫ਼ੋਟੋ ਨੂੰ ‘ਟੈਗ’ ਕਰਕੇ ਆਇਆ ਹੈ ਜੋ ਸ: ਸਿੱਧੂ ਨੇ ਆਪ ਹੀ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਟਵਿੱਟਰ ’ਤੇ ਪਾਈ ਸੀ। ਇਸ ਤਸਵੀਰ ਵਿੱਚ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹਨ।

ਉਕਤ ਤਸਵੀਰ ਨੂੰ ਟੈਗ ਕਰਕੇ ਸ੍ਰੀ ਰਵੀਨ ਠੁਕਰਾਲ ਨੇ ਦੋ ਟਵੀਟ ਛੱਡੇ ਹਨ ਜਿਨ੍ਹਾਂ ਵਿੱਚ ਉਹਨਾਂ ਲਿਖ਼ਿਆ ਹੈ, ‘ਵਾਹ.. .. ਕਿਆ ਗਰੀਬਾਂ ਦੀ ਸਰਕਾਰ ਹੈ’। ਚਾਰ ਵਿਅਕਤੀਆਂ ਦੇ ਦਿੱਲੀ ਜਾਣ ਲਈ 16 ਸੀਟਰ ਲੀਅਰਜੈਟ ਵਰਤਿਆ ਗਿਆ ਜਦਕਿ 5 ਸੀਟਾਂ ਵਾਲਾ ਸਰਕਾਰੀ ਚਾਪਰ ਉਪਲਬਧ ਸੀ। ਮੈਨੂੰ ਹੁਣ ਇੰਜ ਜਾਪਣ ਲੱਗਾ ਹੈ ਕਿ ਮੈਨੂੰ ਸਾਢੇ ਚਾਰ ਸਾਲ ਇਹ ਭੁਲੇਖ਼ਾ ਹੀ ਰਿਹਾ ਕਿ ਪੰਜਾਬ ਕਿਸੇ ਵਿੱਤੀ ਤੰਗੀ ਵਿੱਚੋਂ ਲੰਘ ਰਿਹਾ ਹੈ। ਹੈਰਾਨ ਹਾਂ ਇਸ ‘ਲਗਜ਼ਰੀ’ ਲਈ ਕੌਣ ਅਦਾਇਗੀ ਕਰ ਰਿਹਾ ਹੈ। ਰਾਜ ਸਰਕਾਰ, ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ। ਇਹ ਗੱਲ ਤਾਂ ਪੱਕੀ ਹੈ ਕਿ ਇਸ ਜਹਾਜ਼ ਲਈ ਅਦਾਇਗੀ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਜਾਂ ਉ.ਪੀ.ਸੋਨੀ ਵਿੱਚੋਂ ਕਿਸੇ ਨੇ ਤਾਂ ਨਹੀਂ ਕੀਤੀ ਹੋਣੀ। ਮੇਰਾ ਅੰਦਾਜ਼ਾ ਹੈ ਕਿ ਅੰਤ ਨੂੰ ਇਨ੍ਹਾਂ ਦੀ ਖੁਸ਼ੀ ਦਾ ਭਾਰ ਆਮ ਆਦਮੀ ’ਤੇ ਹੀ ਪੈਣਾ ਹੈ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,185FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...