Sunday, December 29, 2024
spot_img
spot_img
spot_img

ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟਰੱਸਟ ਹਮਿਲਟਨ ਵੱਲੋਂ ‘ਰੁੱਖ ਲਗਾਓ’ ਲੜੀ ਵਿਚ ਵੱਡਾ ਸਹਿਯੋਗ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 07 ਜੁਲਾਈ 2024:

ਕਿਸੀ ਨੇ ਖੂਬ ਕਿਹਾ ਹੈ ਕਿ ਜੋ ਅਸੀਂ ਕੁਦਰਤ ਨੂੰ ਦਿੰਦੇ ਹਾਂ ਉਹੀ ਸਾਨੂੰ ਕੁਦਰਤ ਵੱਖ-ਵੱਖ ਰੂਪਾਂ ਵਿਚ ਵਿਚ ਵਾਪਿਸ ਕਰਦੀ ਹੈ। ਸਾਡਾ ਦੇਸ਼ ਨਿਊਜ਼ੀਲੈਂਡ ਬਹੁਤ ਸੋਹਣਾ ਹੈ ਤੇ ਇਸ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਹਰ ਸਾਲ ਹਮਿਲਟਨ ਵਿਖੇ ਅਰਥ ਡਾਇਵਰਸ ਅਤੇ ਸਿਟੀ ਕੌਂਸਿਲ ਵੱਲੋਂ ਰੁੱਖ ਲਗਾਓ ਮੁਹਿੰਮ ਚਲਾਈ ਜਾਂਦੀ ਹੈ।

ਅੱਜ ਇਸੇ ਲੜੀ ਤਹਿਤ ਰੋਟੋਕੌਰੀ ਖੇਤਰ ਵਿੱਚ 3000 ਹਜ਼ਾਰ ਤੋਂ ਉੱਪਰ ਪੌਦੇ ਲਗਾਏ ਗਏ, ਜਿਸ ਵਿਚ ਡਾ. ਟੌਡ ਨਾਚੋਵਿੱਟਸ ਅਤੇ ਉਨ੍ਹਾਂ ਦੀ ਟੀਮ ਦੀ ਨੇ ਅਗਵਾਈ ਕੀਤੀ।

ਸਾਰੇ ਸਵੈ-ਸੇਵਿਕਾ ਨੇ ਬਹੁੱਤ ਹੀ ਉਤਸ਼ਾਹ ਨਾਲ ਪੌਦੇ ਲਗਾਏ। ਇਸ ਮੁਹਿੰਮ ’ਚ ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟਰੱਸਟ ਦੇ ਬਹੁਤ ਸਾਰੇ ਮੈਂਬਰ ਪਰਿਵਾਰਾਂ ਸਮੇਤ ਪੁੱਜੇ, ਆਪਣਾ ਸਟਾਲ ਲਾਇਆ, ਤਾਂ ਕਿ ਰੀਫ੍ਰੈਸ਼ਮੈਂਟ ਗਰਮ ਚਾਹ, ਪਕੌੜੇ, ਜੂਸ ਅਤੇ ਸਾਫਟ ਡਰਿੰਕਸ ਆਦਿ ਵੀ ਵਰਤਾਈ ਜਾ ਸਕੇ।

ਟਰੱਸਟ ਦੇ ਸੱਦੇ ਉਤੇ 70 ਤੋਂ ਉਪਰ ਟਰੱਸਟੀ ਪ੍ਰੀਵਾਰਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਬਹੁਤ ਸਾਰੇ ਪੌਦੇ ਲਗਾਏ ਗਏ। ਮਨੋਰੰਜਨ ਦੇ ਲਈ ਟਰੱਸਟ ਵੱਲੋਂ ਪਰਿਵਾਰਾਂ ਲਈ ਖੇਡਾਂ ਜਿਵੇਂ ਪੁਰਸ਼ ਤੇ ਮਹਿਲਾ ਰੱਸਾਕਸੀ, ਨਿੰਬੂ-ਚਮਚਾ ਦੌੜ ਤੇ ਭੰਗੜਾ-ਗਿੱਧਾ ਵੀ ਪਾਇਆ।

ਮੇਲੇ ਵਰਗੇ ਮਾਹੌਲ ਦੇ ਵਿਚ ਦੂਜੀਆਂ ਕੌਮਾਂ ਦੋ ਲੋਕ ਵੀ ਖੁਸ਼ੀ ਮਨਾਉਣ ਆ ਗਏ। ਖੇਡਾਂ ਦੇ ਜੇਤੂਆਂ ਨੂੰ ਟਰੱਸਟ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿਚ ਡਾ. ਟੋਡ, ਐਮਾ ਪਾਇਕ (ਕੌਂਸਲਰ ਹਮਿਲਟਨ ਵੈਸਟ), ਡਾ. ਗੌਰਵ ਸ਼ਰਮਾਂ, ਜਰਨੈਲ ਸਿੰਘ ਰਾਹੋਂ, ਦਵਿੰਦਰ ਕੌਰ ਗੁਰਾਇਆਂ ਸ਼ਾਮਿਲ ਸਨ।

ਟਰੱਸਟ ਮੈਂਬਰਜ ਹਰਜੀਤ ਕੌਰ ਕੰਗ, ਸਿਮਰਤ ਕੌਰ ਗੁਰਾਇਆਂ, ਪ੍ਰਿਆ ਬਿਰਲਾ, ਅਤੁੱਲ ਸ਼ਰਮਾ, ਹਰਗੁਣਜੀਤ ਸਿੰਘ, ਸੰਦੀਪ ਕਲਸੀ, ਮਨਦੀਪ ਬਰਾੜ, ਸਰਵਜੀਤ ਸਿੰਘ, ਮੁਕੇਸ਼ ਕੁਮਾਰ, ਗੁਰਬਾਜ ਸਿੰਘ ਸ਼ੇਖੂਪੁਰੀਆ, ਰੀਹਾ ਸੂਦ, ਸੰਦੀਪ ਕੌਰ ਸੰਧੂ, ਪਰਵੀਰ ਕੌਰ ਗਿੱਲ, ਲੱਲਿਤਾ ਰਾਵਤ, ਮਿੱਨਲ ਕੌਰ, ਸਾਨੀਆ ਦੋਸ਼ੀ, ਪਰਵਿੰਦਰ ਸਿੰਘ ਬੈਂਸ, ਅਮਰੀਕ ਸਿੰਘ, ਵਿਸ਼ਾਲ ਕੋਹਲੀ, ਹਰੀਸ਼ ਬਿੱਰਲਾ, ਸ਼ਮਿੰਦਰ ਸਿੰਘ ਗੁਰਾਇਆਂ ਆਪਣੇ ਪ੍ਰੀਵਾਰਾਂ ਸਮੇਤ ਸ਼ਾਮਿਲ ਹੋਏ।

ਟਰੱਸਟ ਵੱਲੋਂ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਖਾਸ ਕਰ ਸ. ਗੁਰਬਾਜ ਸਿੰਘ ਸ਼ੇਖੂਪੁਰੀਆ ਦੇ ਪਰਿਵਾਰ ਦਾ ਜਿਨ੍ਹਾਂ ਵੱਲੋਂ ਗਰਮਾ-ਗਰਮ ਚਾਹ, ਬਰੈਡ ਪਕੌੜੇ ਤੇ ਸੰਦੀਪ ਕਲਸੀ ਪ੍ਰੀਵਾਰ ਵੱਲੋਂ ਗਰਮਾ ਗਰਮ ਗੁਲਾਬ ਜਾਮੁਣ ਦੀ ਸੇਵਾ ਕੀਤੀ ਗਈ।

‘ਰੁੱਖ ਲਗਾਓ ਧਰਤੀ ਨੂੰ ਸਵਰਗ ਬਣਾਓ’ ਦੇ ਆਸ਼ੇ ਨਾਲ ਇਹ ਰੁੱਖ ਲਗਾਓ ਮੁਹਿੰਮ ਅਗਲੇ ਸਾਲ ਫਿਰ ਦਸਤਕ ਦੇਵੇਗੀ ਅਤੇ ਟ੍ਰਸਟ ਭਾਗ ਲਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ