ਯੈੱਸ ਪੰਜਾਬ
ਫਰੀਦਕੋਟ, 15 ਅਕਤੂਬਰ, 2021 –
2014 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਸ੍ਰੀ ਵਰੁਣ ਸ਼ਰਮਾ ਨੇ ਅੱਜ ਬਤੌਰ ਐਸ ਐਸ ਪੀ ਫ਼ਰੀਦਕੋਟ ਅਹੁਦੇ ਦਾ ਚਾਰਜ ਸੰਭਾਲਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਤੇ ਪਾਵਨ ਧਰਤੀ ਤੇ ਆ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਜੁਆਇਨ ਕਰਨ ਤੋਂ ਬਾਅਦ ਸਾਰੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਬੇਸਿਕ ਏਜੰਡਾ ਅਮਨ ਕਾਨੂੰਨ ਕਾਇਮ ਰੱਖਣਾ ,ਹਰ ਨਾਗਰਿਕ ਦੀ ਜਾਨ ਮਾਲ ਦੀ ਰੱਖਿਆ ,ਨਸ਼ਿਆਂ ਦੇ ਖਿਲਾਫ ਜੰਗੀ ਪੱਧਰ ਤੇ ਕੰਮ ਕਰਨਾ ਹੈ ।
ਉਨ੍ਹਾਂ ਕਿਹਾ ਕਿ ਉਹ ਇਸ ਕੰਮ ਲਈ ਸਮੂਹ ਸੰਸਥਾਵਾਂ ਤੇ ਆਮ ਲੋਕਾਂ ਦਾ ਸਹਿਯੋਗ ਵੀ ਲੈਣਗੇ। ਇਸ ਤੋਂ ਇਲਾਵਾ ਸ਼ਾਂਤਮਈ ਵੋਟਾਂ ਕਰਵਾਉਣਾ ਉਨ੍ਹਾਂ ਦਾ ਮੁੱਖ ਕੰਮ ਹੈ ਅਤੇ ਤਾਂ ਜੋ ਫ਼ਰੀਦਕੋਟ ਦੇ ਲੋਕ ਸੁਰੱਖਿਅਤ ਮਹਿਸੂਸ ਕਰਨ ਅਤੇ ਇਸ ਤੋਂ ਇਲਾਵਾ ਪਬਲਿਕ ਗਰੀਵੈਂਸਿਜ਼ ਟਾਈਮ ਤੇ ਰਿਡਰੈਸਲ ਕਰਨਾ ਮੁੱਖ ਮਕਸਦ ਰਹੇਗਾ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸਮੇਂ ਸਿਰ ਹੋ ਸਕੇ। ਉਨ੍ਹਾਂ ਫ਼ਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਦੇ ਨਾਲ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਵਿਚ ਖੁਸ਼ਹਾਲੀ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਐੱਸ ਪੀ ਸਿਟੀ ਪਟਿਆਲਾ, ਐੱਸ ਪੀ ਇਨਵੈਸਟੀਗੇਸ਼ਨ ਮੁਹਾਲੀ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ਼ ਦਿੱਤਾ ਗਿਆ। ਇਸ ਮੌਕੇ ਐਸ ਪੀ ਐਚ ਸ ਕੁਲਦੀਪ ਸਿੰਘ ਸੋਹੀ, ਸ੍ਰੀ ਬਾਲ ਕ੍ਰਿਸ਼ਨ ਸ਼ਰਮਾ ਐਸ.ਪੀ ਡੀ, ਸ ਭੁਪਿੰਦਰ ਸਿੰਘ ਐਸ.ਪੀ ਓਪਰੇਸ਼ਨ, ਡੀ.ਐਸ.ਪੀ.ਯਾਦਵਿੰਦਰ ਬਾਜਵਾ ਤੇ ਹੋਰ ਉੱਚ ਅਧਿਕਾਰੀ ਹਾਜਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ