Thursday, January 2, 2025
spot_img
spot_img
spot_img
spot_img

ਵਰਤੀ ਬਿੱਟੂ ਨੇ ਬਾਹਲੀ ਹੈ ਗਲਤ ਭਾਸ਼ਾ, ਸੁਣ ਕੇ ਗਏ ਹਨ ਭੜਕ ਕਿਰਸਾਨ ਬੇਲੀ

ਅੱਜ-ਨਾਮਾ

ਵਰਤੀ ਬਿੱਟੂ ਨੇ ਬਾਹਲੀ ਹੈ ਗਲਤ ਭਾਸ਼ਾ,
ਸੁਣ ਕੇ ਗਏ ਹਨ ਭੜਕ ਕਿਰਸਾਨ ਬੇਲੀ।

ਮੋੜਵੇਂ ਵਾਰ ਲਈ ਰਤਾ ਨਹੀਂ ਦੇਰ ਹੋਈ,
ਚਲਾਇਆ ਕਰੇ ਕੁਝ ਸੋਚ ਜ਼ਬਾਨ ਬੇਲੀ।

ਗਿੱਦੜਬਾਹੇ ਗਿਆ ਚੋਣ ਪ੍ਰਚਾਰ ਦੇ ਲਈ,
ਕੀਤਾ ਮਿੱਤਰ ਦਾ ਉਲਟ ਨੁਕਸਾਨ ਬੇਲੀ।

ਭੜਕੇ ਉਹਦੇ ਤੋਂ ਬਹੁਤ ਕਿਸਾਨ ਫਿਰਦੇ,
ਚੋਣਾਂ ਦਾ ਵੋਟਰ ਹੈ ਵੱਡਾ ਭਗਵਾਨ ਬੇਲੀ।

ਏਦਾਂ ਹੀ ਮਾਰ ਗਿਆ ਬਿੱਟੂ ਦੋ ਚਾਰ ਗੇੜੇ,
ਦੇਊ ਯਾਰ ਇਹ ਲੱਗਣ ਨਹੀਂ ਪਾਰ ਬੇਲੀ।

ਦੁਸ਼ਮਣ ਨਾਲੋਂ ਬੇਅਕਲ ਆ ਯਾਰ ਮਾੜਾ,
ਕਿਸ਼ਤੀ ਡੋਬ ਦੇਊ ਅੱਧ ਵਿਚਕਾਰ ਬੇਲੀ।

ਤੀਸ ਮਾਰ ਖਾਂ
10 ਨਵੰਬਰ, 2024


ਇਹ ਵੀ ਪੜ੍ਹੋ: ਲਟਕਿਆ ਮਾਮਲਾ ਦਿੱਸੇ ਅਕਾਲੀਆਂ ਦਾ, ਲੁਕਵੀਂ ਚੱਲਦੀ ਕੁਝ ਥੱਲ-ਪੁਥੱਲ ਬੇਲੀ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ