- Advertisement -
ਅੱਜ-ਨਾਮਾ
ਵਰਤਿਆ ਕਹਿਰ ਜਿਹੜਾ ਨਵੇਂ ਸਾਲ ਮੌਕੇ,
ਕੰਬ ਗਿਆ ਭਾਰਤ ਦੇ ਨਾਲ ਸੰਸਾਰ ਮੀਆਂ।
ਗੁੰਡਾਗਰਦੀ ਫਿਰ ਦਿੱਲੀ ਦੇ ਵਿੱਚ ਹੋ ਗਈ,
ਜਿੱਥੇ ਸੁਰੱਖਿਆ ਦਾ ਬੜਾ ਪਰਚਾਰ ਮੀਆਂ।
ਨਿਕਲੀ ਦਿੱਲੀ ਦੀ ਪੁਲਸ ਨਾਲਾਇਕ ਭਾਰੀ,
ਘੰਟਿਆਂ ਬੱਧੀ ਨਹੀਂ ਲੱਭੀ ਸੀ ਕਾਰ ਮੀਆਂ।
ਵਰਤਿਆ ਜਿੱਥੇ ਨਿਰਭੈਆ ਦਾ ਕਾਂਡ ਸੀਗਾ,
ਸ਼ਾਸਨ ਜੁਰਮ ਅੱਗੇ ਗਿਆ ਹੈ ਹਾਰ ਮੀਆਂ।
ਦਾਅਵਾ ਹੁੰਦਾ ਕਿ ਫੜੇ ਸਭ ਗਏ ਮੁਲਜ਼ਮ,
ਬਖਸ਼ਿਆ ਦੋਸ਼ੀ ਨਾ ਕੋਈ ਵੀ ਜਾਊਗਾ ਜੀ।
ਫਿਰ ਤੋਂ ਦਿੱਲੀ ਵਿੱਚ ਹੋਊ ਨਾ ਪਾਪ ਇਹੀ,
ਯਕੀਨ ਲੋਕਾਂ ਨੂੰ ਕਿੱਦਾਂ ਇਹ ਆਊਗਾ ਜੀ।
-ਤੀਸ ਮਾਰ ਖਾਂ
ਜਨਵਰੀ 4, 2023 –
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -